ਨਵੀਂ ਦਿੱਲੀ- ਵਰਲਡ ਕੱਪ ਦੌਰਾਨ ਆਪਣੀ ਬੱਲੇਬਾਜ਼ੀ ਦਾ ਜ਼ੌਹਰ ਦਿਖਾਉਣ ਵਾਲੇ ਸੁਰੇਸ਼ ਰੈਨਾ ਛੇਤੀ ਹੀ ਵਿਆਹ ਕਰਵਾਉਣ ਜਾ ਰਹੇ ਹਨ। ਖਬਰਾਂ ਮੁਤਾਬਕ ਵਿਸ਼ਵ ਕੱਪ ਖਤਮ ਹੋਣ ਦੇ ਤੁਰੰਤ ਬਾਅਦ ਸੁਰੇਸ਼ ਰੈਨਾ ਵਾਪਸ ਭਾਰਤ ਪਰਤ ਕੇ ਤਿੰਨ ਅਪ੍ਰੈਲ ਨੂੰ ਦਿੱਲੀ ਤੋਂ ਪੱਛਮੀ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ਦੀ ਨਿਵਾਸੀ ਆਪਣੀ ਮੰਗੇਤਰ ਪ੍ਰਿਅੰਕਾ ਚੌਧਰੀ ਨਾਲ ਵਿਆਹ ਦੇ ਬੰਧਨ 'ਚ ਬੱਝ ਜਾਣਗੇ।
ਦੱਸਿਆ ਜਾਂਦਾ ਹੈ ਕਿ ਵਿਆਹ ਦੀਆਂ ਤਿਆਰੀਆਂ ਲਈ ਦੁਲਹਨ ਭਾਰਤ ਆ ਚੁੱਕੀ ਹੈ। ਖਬਰਾਂ ਮੁਤਾਬਕ ਮੇਰਠ ਦੇ ਗਾਡਵਿਨ ਹੋਟਲ 'ਚ 12 ਮਾਰਚ ਨੂੰ ਸੁਰੇਸ਼ ਰੈਨਾ ਦੀ ਹੋਣ ਵਾਲੀ ਪਤਨੀ ਪ੍ਰਿਅੰਕਾ ਦਾ ਰੋਕਾ ਕੀਤਾ ਗਿਆ ਤੇ ਹੋਟਲ ਦੀ ਲਿਫਟ 'ਚ ਵੀ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਪ੍ਰੋਗਰਾਮ 'ਚ ਗਿਣੇ ਚੁਣੇ ਲੋਕ ਹੀ ਸ਼ਾਮਲ ਸਨ। ਹੋਟਲ ਦੇ ਇਵੈਂਟ ਮੈਨੇਜਰ ਦੀ ਮੰਨੀਏ ਤਾਂ ਸ਼ਾਨਦਾਰ ਤਰੀਕੇ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ।
ਵਿਰੋਧੀਆਂ ਦਾ 'ਮੌਕੇ 'ਤੇ ਚੌਕਾ' Funny ਵੀਡੀਓ ਵਾਇਰਲ!
NEXT STORY