ਅੱਜ ਭਾਰਤ-ਆਸਟ੍ਰੇਲਿਆ ਦੀ ਹਾਰ ਤੋਂ ਬਾਅਦ ਸ਼ੈਰੀ ਮਾਨ ਨੇ ਆਪਣੇ ਫੇਸਬੁੱਕ ਪੇਜ਼ 'ਤੇ ਭਾਰਤ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਦੱਸਿਆ। ਸ਼ੈਰੀ ਮਾਨ ਨੇ ਆਪਣੇ ਫੇਸਬੁੱਕ ਪੇਜ਼ 'ਤੇ ਯੁਵਰਾਜ ਸਿੰਘ ਦੀ ਹਮਾਇਤ 'ਚ ਇਕ ਪੋਸਟ ਕੀਤਾ।
ਸ਼ੈਰੀ ਮਾਨ ਨੇ ਲਿੱਖਿਆ
'ਯੁਵਰਾਜ ਸਿੰਘ ਪੰਜਾਬ ਦੇ ਸ਼ੇਰ ਵਜੋਂ ਜਾਣਿਆ ਜਾਂਦਾ ਸੀ। ਇਕ ਓਵਰ 'ਚ ਛੇ ਛੱਕੇ ਮਾਰਨ ਦਾ ਰਿਕਾਰਡ ਵੀ ਓਸੇ ਪਤੰਦਰ ਦੇ ਨਾਮ ਹੈ। 2011 ਵਿਸ਼ਵ ਕੱਪ ਜਿਤਾਉਣ ਦਾ ਸਿਹਰਾ ਵੀ ਓਸੇ ਨੂੰ ਜਾਂਦਾ ਹੈ। ਉਸ ਦੀ ਕਦੇ ਵੀ ਕੋਈ ਸਹੇਲੀ ਮੈਚ ਦੇਖਣ ਮੈਦਾਨ 'ਚ ਨਹੀਂ ਸੀ ਆਈ। ਉਸ ਦੀ ਇਕ ਮਾੜੀ ਗੱਲ ਸੀ ਕਿ ਉਹ ਸ਼ੇਰ ਸੀ ਅਤੇ ਕਿਸੇ ਦੇ ਥੱਲੇ ਨਹੀਂ ਸੀ ਲੱਗਦਾ ਤੇ ਇਸ ਕਰਕੇ ਹੀ ਭਾਰਤ 2015 ਦਾ ਵਿਸ਼ਵ ਕੱਪ ਹਾਰ ਗਿਆ।'
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦੀ ਚੋਣ ਸਮੇਂ ਚੋਣਕਰਤਾਵਾਂ ਵਲੋਂ ਯੁਵਰਾਜ ਸਿੰਘ ਨੂੰ ਅਣਦੇਖਿਆ ਕਰ ਦਿੱਤਾ ਗਿਆ ਸੀ ਤੇ ਉਸ ਦੀ ਟੀਮ 'ਚ ਚੋਣ ਨਹੀਂ ਕੀਤੀ ਗਈ ਸੀ।
ਲਿਫਟ 'ਚ ਰੈਨਾ ਦੀ ਹੋਣ ਵਾਲੀ ਪਤਨੀ, ਤਸਵੀਰਾਂ ਹੋਈਆਂ ਵਾਇਰਲ
NEXT STORY