ਮੁੰਬਈ(ਭਾਸ਼ਾ)-ਸਾਊਦੀ ਅਰਬ ਦੇ ਯਮਨ 'ਤੇ ਹਵਾਈ ਹਮਲੇ ਨਾਲ ਪੈਦਾ ਖਤਰੇ ਤੋਂ ਹਤਾਹਤ ਵਿਦੇਸ਼ੀ ਨਿਵੇਸ਼ਕਾਂ ਦੀ ਚੌਤਰਫਾ ਬਿਕਵਾਲੀ ਨਾਲ ਵੀਰਵਾਰ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਲਗਾਤਾਰ 7ਵੇਂ ਦਿਨ 2.33 ਫ਼ੀਸਦੀ ਟੁੱਟ ਕੇ 9 ਜਨਵਰੀ ਤੋਂ ਬਾਅਦ 28,000 ਅਤੇ ਨਿਫਟੀ 2.21 ਫ਼ੀਸਦੀ ਡਿੱਗ ਕੇ ਪਿਛਲੇ ਦਿਨ ਦੇ 8500 ਅੰਕ ਦੇ ਮਨੋਵਿਗਿਆਨਿਕ ਪੱਧਰ ਤੋਂ ਹੇਠਾਂ ਰਿਹਾ। ਬੀ. ਐੱਸ. ਈ. ਦਾ ਸੈਂਸੈਕਸ 654.25 ਅੰਕ ਫਿਸਲ ਕੇ ਕਰੀਬ 10 ਹਫ਼ਤਿਆਂ ਦੇ ਹੇਠਲੇ ਪੱਧਰ 27,457.58 ਅੰਕ 'ਤੇ ਅਤੇ ਐੱਨ. ਐੱਸ. ਈ. ਦਾ ਨਿਫਟੀ 188.65 ਅੰਕ ਡਿੱਗ ਕੇ 8,342.15 ਅੰਕ 'ਤੇ ਬੰਦ ਹੋਇਆ। ਵੱਡੀਆਂ ਕੰਪਨੀਆਂ ਵਾਂਗ ਛੋਟੀਆਂ ਅਤੇ ਮੱਧ ਵਰਗੀ ਕੰਪਨੀਆਂ 'ਚ ਬਿਕਵਾਲੀ ਵੇਖੀ ਗਈ। ਮਿਡਕੈਪ 0.84 ਫ਼ੀਸਦੀ ਉੱਤਰ ਕੇ 10355.03 ਅੰਕ 'ਤੇ ਅਤੇ ਸਮਾਲਕੈਪ 1 ਫ਼ੀਸਦੀ ਕਮਜ਼ੋਰ ਹੋ ਕੇ 10474.56 ਅੰਕ 'ਤੇ ਬੰਦ ਹੋਇਆ । ਬੀ. ਐੱਸ. ਈ. 'ਚ ਕੁੱਲ 2,916 ਕੰਪਨੀਆਂ ਦੇ ਸ਼ੇਅਰਾਂ 'ਚ ਕਾਰੋਬਾਰ ਹੋਇਆ ਜਿਨ੍ਹਾਂ 'ਚੋਂ 979 ਫਾਇਦੇ 'ਚ ਅਤੇ 1822 ਨੁਕਸਾਨ 'ਚ ਰਹੇ ਜਦੋਂਕਿ 115 'ਚ ਸਥਿਰਤਾ ਦਰਜ ਕੀਤੀ ਗਈ।
ਸੋਨਾ 400, ਚਾਂਦੀ 950 ਰੁਪਏ ਚਮਕੀ
ਵਿਦੇਸ਼ੀ ਬਾਜ਼ਾਰਾਂ 'ਚ ਲਗਾਤਾਰ 8ਵੇਂ ਸੈਸ਼ਨ ਪੀਲੀ ਧਾਤੂ 'ਚ ਤੇਜ਼ੀ ਦਰਮਿਆਨ ਵੀਰਵਾਰ ਸਰਾਫਾ ਬਾਜ਼ਾਰ 'ਚ ਸੋਨਾ 400 ਰੁਪਏ ਚਮਕ ਕੇ 3 ਹਫ਼ਤਿਆਂ ਦੇ ਸਿਖਰ ਪੱਧਰ 26,950 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 950 ਰੁਪਏ ਦੀ ਛਲਾਂਗ ਲਗਾ ਕੇ ਲੱਗਭੱਗ ਸਾਢੇ 5 ਹਫ਼ਤਿਆਂ ਦੇ ਉੱਚੇ ਪੱਧਰ 38,750 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਸਿੰਗਾਪੁਰ 'ਚ ਸੋਨਾ ਹਾਜ਼ਰ 0.34 ਫ਼ੀਸਦੀ ਚੜ੍ਹ ਕੇ 1199.30 ਡਾਲਰ, ਚਾਂਦੀ 0.18 ਫ਼ੀਸਦੀ ਚਮਕ ਕੇ 16.96 ਡਾਲਰ ਅਤੇ ਅਮਰੀਕੀ ਸੋਨਾ ਵਾਅਦਾ ਵੀ 0.16 ਫ਼ੀਸਦੀ 'ਤੇ 1198.9 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।
ਕੱਚਾ ਤੇਲ 4 ਫ਼ੀਸਦੀ ਉੱਛਲਿਆ
ਸਾਊਦੀ ਅਰਬ ਦੇ ਸਹਾਇਕ ਖਾੜੀ ਦੇਸ਼ਾਂ ਨਾਲ ਮਿਲ ਕੇ ਯਮਨ ਵਿਚ ਹਾਊਤੀ ਵਿਦਰੋਹੀਆਂ ਦੇ ਖਿਲਾਫ ਹਵਾਈ ਹਮਲੇ ਸ਼ੁਰੂ ਕਰਨ ਨਾਲ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੇ ਮੁੱਲ 4 ਫ਼ੀਸਦੀ ਉੱਛਲ ਗਏ । ਲੰਡਨ ਦਾ ਬਰੇਂਟ ਕਰੂਡ 2.27 ਡਾਲਰ ਚੜ੍ਹ ਕੇ 58.75 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਜਦੋਂਕਿ ਅਮਰੀਕੀ ਕਰੂਡ 2.03 ਡਾਲਰ 'ਤੇ 51.24 ਡਾਲਰ ਪ੍ਰਤੀ ਬੈਰਲ ਬੋਲਿਆ ਗਿਆ। ਹਾਲਾਂਕਿ ਯਮਨ ਹਮਲੇ ਦਾ ਅਰਬ ਦੇ ਤੇਲ ਖੇਤਰਾਂ 'ਤੇ ਕੋਈ ਖਾਸ ਪ੍ਰਭਾਵ ਨਹੀਂ ਪਿਆ ਹੈ ਪਰ ਖਦਸ਼ਾ ਹੈ ਕਿ ਫੌਜੀ ਅਭਿਆਨ ਦਾ ਖੇਤਰ ਵੱਡਾ ਹੋ ਸਕਦਾ ਹੈ।
ਰੁਪਈਆ 35 ਪੈਸੇ ਡਿਗਾ
ਤੇਲ ਬਰਾਮਦਕਾਰਾਂ ਅਤੇ ਬੈਂਕਾਂ ਦੀ ਡਾਲਰ ਲਿਵਾਲੀ ਦੇ ਕਾਰਨ ਅੰਤਰਬੈਂਕਿੰਗ ਕਰੰਸੀ ਬਾਜ਼ਾਰ 'ਚ ਲੱਗਭੱਗ 2 ਹਫ਼ਤਿਆਂ ਦੀ ਸਭ ਤੋਂ ਵੱਡੀ 35 ਪੈਸੇ ਦੀ ਇਕ ਦਿਨੀਂ ਗਿਰਾਵਟ ਲੈ ਕੇ ਰੁਪਈਆ 18 ਮਾਰਚ ਤੋਂ ਬਾਅਦ ਦੇ ਹੇਠਲੇ ਪੱਧਰ 62.68 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ । ਪਿਛਲੇ ਸੈਸ਼ਨ 'ਚ 7 ਪੈਸੇ ਫਿਸਲ ਕੇ ਇਹ 62.33 ਰੁਪਏ ਪ੍ਰਤੀ ਡਾਲਰ 'ਤੇ ਰਿਹਾ ਸੀ।
ਰੁਪਏ 'ਚ ਦੋ ਹਫਤੇ ਦੀ ਸਭ ਤੋਂ ਵੱਡੀ ਇਕ ਰੋਜ਼ਾ ਗਿਰਾਵਟ
NEXT STORY