ਨਵੀਂ ਦਿੱਲੀ (ਭਾਸ਼ਾ)-ਸਰਕਾਰ ਨੇ ਕਿਹਾ ਕਿ ਉਹ ਅਗਲੇ ਦੌਰ 'ਚ ਨਿਲਾਮੀ ਲਈ 15 ਤੋਂ 20 ਕੋਲਾ ਬਲਾਕਾਂ ਨੂੰ ਪਛਾਣ ਕਰਨ ਦੀ ਪ੍ਰਕਿਰਿਆ 'ਚ ਹੈ ਪਰ ਸੁਪਰੀਮ ਕੋਰਟ ਵਲੋਂ ਰੱਦ ਸਾਰੇ 204 ਕੋਲਾ ਬਲਾਕ ਦੀ ਪ੍ਰਕਿਰਿਆ ਪੂਰੀ ਹੋਣ ਦੀ ਸਮਾਂ ਸੀਮਾ ਤੈਅ ਨਹੀਂ ਕੀਤੀ ਜਾ ਸਕਦੀ। ਕੋਲਾ ਅਤੇ ਬਿਜਲੀ ਮੰਤਰੀ ਪਿਊਸ਼ ਗੋਇਲ ਨੇ ਕਿਹਾ, ''ਨਿਲਾਮੀ ਲਈ 15-20 ਕੋਲਾ ਬਲਾਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਸਾਨੂੰ ਉਮੀਦ ਹੈ ਕਿ ਇਨ੍ਹਾਂ ਬਲਾਕਾਂ ਤੋਂ ਉਤਪਾਦਨ ਜਲਦੀ ਸ਼ੁਰੂ ਹੋ ਸਕਦਾ ਹੈ।'' ਇਹ ਪੁੱਛੇ ਜਾਣ 'ਤੇ ਕਿ ਸਰਕਾਰ ਸਤੰਬਰ ਵਿਚ ਰੱਦ ਸਾਰੇ ਕੋਲਾ ਬਲਾਕਾਂ ਦੀ ਅਲਾਟਮੈਂਟ ਕਦੋਂ ਤਕ ਕਰ ਪਾਏਗੀ, ਉਨ੍ਹਾਂ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਸਾਰੇ 204 ਕੋਲਾ ਬਲਾਕਾਂ ਲਈ ਸਮਾਂ ਸੀਮਾ ਨਿਰਧਾਰਤ ਕੀਤੀ ਜਾ ਸਕਦੀ ਹੈ ਕਿਉਂਕਿ ਉਨ੍ਹਾਂ 'ਚੋਂ ਕਈਆਂ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣੀਆਂ ਹਨ ਅਤੇ ਉਨ੍ਹਾਂ 'ਚੋਂ ਕਈਆਂ ਦੀ ਅਲਾਟਮੈਂਟ ਮਾਪਦੰਡਾਂ ਦੇ ਆਧਾਰ 'ਤੇ ਕੀਤੀ ਗਈ ਸੀ। ਮੈਂ ਪੂਰਾ ਕੰਮ ਵਿਵਸਥਿਤ ਢੰਗ ਨਾਲ ਕਰਨਾ ਚਾਹਾਂਗਾ।''
ਕੋਲਾ ਪ੍ਰਾਜੈਕਟਾਂ 'ਤੇ ਨਜ਼ਰ ਰੱਖੇਗਾ ਪੋਰਟਲ: ਕੋਲਾ ਮੰਤਰੀ ਪਿਊਸ਼ ਗੋਇਲ ਨੇ ਪੋਰਟਲ ਲਾਂਚ ਕਰਦਿਆਂ ਕਿਹਾ ਕਿ ਇਸ ਨਾਲ ਸਾਰੇ ਕੋਲਾ ਪ੍ਰਾਜੈਕਟਾਂ 'ਤੇ ਨਜ਼ਰ ਰੱਖੀ ਜਾ ਸਕੇਗੀ । ਇਸ ਨਾਲ ਕੋਲਾ ਖੇਤਰ 'ਚ ਪਾਰਦਰਸ਼ਿਤਾ ਵਧੇਗੀ ਅਤੇ ਨਿਵੇਸ਼ਕਾਂ ਦਾ ਵਿਸ਼ਵਾਸ ਹਾਸਲ ਕਰਕੇ ਉਤਪਾਦਨ ਦੀ ਸਮਰੱਥਾ ਵਧਾਈ ਜਾ ਸਕੇਗੀ । ਕੋਲਾ ਮੰਤਰਾਲਾ ਦੇ ਕੰਮਕਾਜ 'ਚ ਪਾਰਦਰਸ਼ਿਤਾ ਆਵੇਗੀ ਅਤੇ ਸਰਕਾਰ ਤੇ ਉਦਯੋਗਾਂ ਦੇ ਵਿਚ ਗੱਲਬਾਤ ਵਧੇਗੀ।
ਸੈਂਸੈਕਸ ਡਿੱਗਾ, ਕਰੂਡ ਚੜ੍ਹਿਆ
NEXT STORY