ਪੂਰੇ ਘਰ 'ਚ ਰਸੋਈ ਹੀ ਇਕ ਅਜਿਹੀ ਥਾਂ ਹੁੰਦੀ ਹੈ, ਜਿਥੇ ਔਰਤਾਂ ਦਾ ਬਹੁਤਾ ਸਮਾਂ ਬੀਤਦਾ ਹੈ। ਖਾਣਾ ਪਕਾਉਣਾ, ਭਾਂਡੇ ਧੋਣਾ, ਅਨਾਜ ਸਟੋਰ ਕਰਨਾ, ਕੈਬਨੇਟਸ ਦੀ ਸਫਾਈ, ਦਾਲਾਂ ਨੂੰ ਧੁੱਪ ਲਗਾਉਣੀ ਤੇ ਹੋਰ ਵੀ ਪਤਾ ਨਹੀਂ ਕੀ-ਕੀ। ਇਸ ਲਈ ਰਸੋਈ ਨੂੰ ਠੀਕ-ਠਾਕ ਰੱਖਣਾ ਬਹੁਤ ਜ਼ਰੂਰੀ ਹੈ।
ਸਟੋਰੇਜ ਏਰੀਆ : ਉਂਝ ਤਾਂ ਅੱਜਕਲ ਘਰਾਂ ਵਿਚ ਰਸੋਈ ਨਾਲ ਹੀ ਇਕ ਛੋਟਾ ਜਿਹਾ ਸਟੋਰ ਟਾਈਪ ਕਮਰਾ ਬਣਾਉਣ ਦਾ ਰਿਵਾਜ ਹੈ, ਜਿਸ ਦਾ ਦਰਵਾਜ਼ਾ ਰਸੋਈ 'ਚੋਂ ਹੀ ਰੱਖਿਆ ਜਾਂਦਾ ਹੈ। ਇਸ 'ਚ ਤੁਸੀਂ ਆਪਣਾ ਰਾਸ਼ਨ ਸਟੋਰ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਅਜਿਹੀ ਕੋਈ ਥਾਂ ਨਹੀਂ ਹੈ ਤਾਂ ਲੋੜ ਮੁਤਾਬਿਕ ਰਾਸ਼ਨ ਤੇ ਭਾਂਡਿਆਂ ਲਈ ਸਟੋਰੇਜ ਏਰੀਆ ਬਣਵਾਓ। ਰਸੋਈ ਦਾ ਸਾਮਾਨ ਕਿਸੇ ਤਰੀਕੇ ਨਾਲ ਰੱਖਣ ਲਈ ਕੈਬਨੇਟਸ ਜ਼ਰੂਰੀ ਹਨ, ਇਸ ਲਈ ਆਪਣੇ ਸਾਮਾਨ ਮੁਤਾਬਿਕ ਹੀ ਕੈਬਨੇਟ ਬਣਵਾਓ।
ਸ਼ੈਲਫ : ਜਦੋਂ ਰਸੋਈ 'ਚ ਸ਼ੈਲਫ ਲਗਵਾਓ ਤਾਂ ਧਿਆਨ ਰੱਖੋ ਕਿ ਉਹ ਜ਼ਿਆਦਾ ਉੱਚੀ ਨਾ ਹੋਵੇ। ਸ਼ੈਲਫ ਦੀ ਥਾਂ ਤੁਸੀਂ ਸਟੇਨਲੈੱਸ ਸਟੀਲ ਦੇ ਰੈਕਸ ਵੀ ਕੰਧ 'ਚ ਫਿੱਟ ਕਰਵਾ ਸਕਦੇ ਹੋ। ਇਹ ਦੇਖਣ ਵਿਚ ਤਾਂ ਸੋਹਣੀ ਲੱਗਦੀ ਹੀ ਹੈ, ਨਾਲ ਹੀ ਇਸ ਦੀ ਸਫਾਈ ਵੀ ਸੌਖੀ ਹੈ। ਸਟੀਲ ਦੇ ਵਾਲਮਾਊਂਡੇਟ ਸਟੈਂਡ ਦੀਆਂ ਹੁੱਕਾਂ 'ਤੇ ਕੱਪ, ਚੱਮਚ ਤੇ ਹੋਰ ਸਾਮਾਨ ਰੱਖਿਆ ਜਾ ਸਕਦਾ ਹੈ।
ਸਮਾਰਟ ਕਿਚਨ ਅਪਲਾਇੰਸਿਜ਼ : ਸਮੇਂ ਦੀ ਬੱਚਤ ਅਤੇ ਤੁਹਾਡੇ ਕੰਮ ਨੂੰ ਸੌਖਾ ਕਰਨ ਲਈ ਸਮਾਰਟ ਕਿਚਨ ਅਪਲਾਇੰਸਿਜ਼ ਹਰ ਕਿਚਨ ਦੀ ਸ਼ਾਨ ਬਣ ਚੁੱਕੇ ਹਨ। ਹਰ ਕਿਚਨ 'ਚ ਮਿਕਸਰ-ਗ੍ਰਾਈਂਡਰ, ਫੂਡ ਪ੍ਰੋਸੈੱਸਰ, ਪ੍ਰੈਸ਼ਰ ਕੁੱਕਰ, ਟੋਸਟਰ, ਗੈਸ-ਬਰਨਰ, ਮਾਈਕ੍ਰੋਵੇਵ, ਸੈਂਡਵਿਚ ਮੇਕਰ ਤੇ ਨਾਲ ਹੀ ਕਿਚਨ ਨੂੰ ਧੂੰਆਂ-ਮੁਕਤ ਬਣਾਉਂਦੀ ਚਿਮਨੀ ਮੌਜੂਦ ਹੁੰਦੀ ਹੈ ।
ਰਸੋਈ ਦੀ ਸਾਫ-ਸਫਾਈ
♦ ਰਸੋਈ ਦੇ ਫਰਸ਼ ਦੀ ਸਫਾਈ ਲਈ ਸਾਬਣ ਵਾਲੇ ਪਾਣੀ ਵਿਚ ਸਕੱ੍ਰਬ ਜਾਂ ਕੱਪੜਾ ਡੁਬੋ ਕੇ ਅਤੇ ਨਿਚੋੜ ਕੇ ਰਗੜੋ।
♦ ਫਰਸ਼ 'ਤੇ ਤੇਲ ਜਾਂ ਘਿਓ ਡਿੱਗ ਜਾਏ ਤਾਂ ਉਸ 'ਤੇ ਸੁੱਕਾ ਆਟਾ ਛਿੜਕੋ ਅਤੇ ਅਖਬਾਰ ਨਾਲ ਸਾਫ ਕਰੋ।
♦ ਰਸੋਈ ਵਿਚ ਵਰਤੇ ਜਾਣ ਵਾਲੇ ਤੌਲੀਏ ਤੇ ਹੋਰ ਕੱਪੜੇ ਧੋਣ ਲਈ ਡਿਟਰਜੈਂਟ 'ਚ ਅੱਧਾ ਕੱਪ ਅਮੋਨੀਆ ਪਾਓ।
♦ ਰਸੋਈ ਦੇ ਵਾਸ਼ਬੇਸਿਨ ਦੇ ਦਾਗ-ਧੱਬੇ ਦੂਰ ਕਰਨ ਲਈ ਨਿੰਬੂ ਨੂੰ ਵਿਨੇਗਰ 'ਚ ਡੁਬੋ ਕੇ ਰਗੜੋ।
♦ ਜੇਕਰ ਸਿੰਕ ਜਾਮ ਹੋ ਜਾਵੇ ਤਾਂ ਨਮਕ ਅਤੇ ਸੋਡਾ ਬਰਾਬਰ ਮਾਤਰਾ ਵਿਚ ਮਿਲਾ ਕੇ ਸਿੰਕ ਦੇ ਸੁਰਾਖ ਵਿਚ ਪਾਓ, ਫਿਰ ਥੋੜ੍ਹਾ ਜਿਹਾ ਡਿਟਰਜੈਂਟ ਪਾ ਦਿਓ। 15 ਮਿੰਟ ਬਾਅਦ ਉੱਬਲਦੇ ਪਾਣੀ ਦੀ ਧਾਰ ਅਤੇ ਫਿਰ ਠੰਡਾ ਪਾਣੀ ਪਾਓ। ਸਿੰਕ ਇਕਦਮ ਸਾਫ ਹੋ ਜਾਏਗਾ।
ਇਹ ਆਦਤਾਂ ਕਰ ਸਕਦੀਆਂ ਹਨ ਗੁਰਦੇ ਫੇਲ
NEXT STORY