ਨਵੀਂ ਦਿੱਲੀ- ਕੁੱਲ ਪ੍ਰਤੱਖ ਟੈਕਸ ਸੰਗ੍ਰਹਿ 'ਚ ਕਮੀ ਕਾਰਨ ਚਿੰਤਾ 'ਚ ਸਰਕਾਰ ਨੇ ਜਨਤਕ ਅਤੇ ਨਿੱਜੀ ਦੋਵਾਂ ਹੀ ਖੇਤਰਾਂ ਦੇ ਬੈਂਕਾਂ ਨੂੰ ਚਾਲੂ ਮਹੀਨੇ ਲਈ ਸਰੋਤ 'ਤੇ ਟੈਕਸ ਕਟੌਤੀ (ਟੀ.ਡੀ.ਐਸ.) ਜਮ੍ਹਾ ਕਰਨ 'ਚ ਦੇਰ ਨਾ ਕਰਨ ਅਤੇ ਇਸ ਨੂੰ ਚਾਲੂ ਵਿੱਤ ਸਾਲ ਵਿਚ ਹੀ ਨਿਪਟਾਉਣ ਲਈ ਕਿਹਾ ਹੈ।
ਆਮਦਨ ਕਰ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਟੀ.ਡੀ.ਐਸ. ਵਰਗ ਤਹਿਤ ਟੈਕਸ ਇਕੱਠਾ ਕਰਨ ਦੀ ਸਥਿਤੀ ਮਾਰਚ ਦੇ ਅਖੀਰ ਤੱਕ ਚੁਣੌਤੀਪੂਰਨ ਬਣੀ ਹੋਈ ਹੈ। ਮਾਰਚ ਦੇ ਪਹਿਲੇ ਹਫਤੇ ਤੱਕ ਆਏ ਅਧਿਕਾਰਕ ਅੰਕੜਿਆਂ ਅਨੁਸਾਰ ਟੀ.ਡੀ.ਐਸ. ਸੰਗ੍ਰਹਿ ਵਿਚ ਪਿਛਲੇ ਵਿੱਤ ਸਾਲ ਦੇ ਮੁਕਾਬਲੇ ਵਿਚ ਵਾਧਾ 7.49 ਫੀਸਦੀ ਰਿਹਾ ਜੋ ਬੀਤੇ ਵਿੱਤ ਸਾਲ ਵਿਚ 16.69 ਫੀਸਦੀ ਸੀ।
ਸਾਰੇ ਸਰਕਾਰੀ ਅਤੇ ਨਿੱਜੀ ਬੈਂਕਾਂ ਨੂੰ ਇਹ ਯਕੀਨੀ ਕਰਨ ਲਈ ਕਿਹਾ ਗਿਆ ਹੈ ਕਿ ਮਾਰਚ 2015 ਦੌਰਾਨ ਕੱਟਿਆ ਗਿਆ ਟੈਕਸ ਮਾਰਚ 'ਚ ਹੀ ਸਰਕਾਰੀ ਖਾਤੇ ਵਿਚ ਜਮ੍ਹਾ ਕਰ ਦਿੱਤਾ ਜਾਵੇ।
ਐੱਫ.ਆਈ.ਪੀ.ਬੀ. 9 ਅਪ੍ਰੈਲ ਨੂੰ ਕਰੇਗਾ 32 ਐੱਫ.ਡੀ.ਆਈ. ਪ੍ਰਸਤਾਵਾਂ 'ਤੇ ਵਿਚਾਰ
NEXT STORY