ਨਵੀਂ ਦਿੱਲੀ- ਇਕ ਅੰਤਰ ਮੰਤਰਾਲੀ ਕਮੇਟੀ 9 ਅਪ੍ਰੈਲ ਨੂੰ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਦੇ 32 ਪ੍ਰਸਤਾਵਾਂ 'ਤੇ ਵਿਚਾਰ ਕਰੇਗੀ। ਇਸ 'ਚ ਮੇਲੈਨ ਲੈਬੋਰਟਰੀਜ਼ ਅਤੇ ਐੱਸ. ਕੁਮਾਰਸ ਨੈਸ਼ਨਲਵਾਈਡ ਦੇ ਐੱਫ.ਡੀ.ਆਈ. ਪ੍ਰਸਤਾਵ ਸ਼ਾਮਲ ਹਨ।
ਵਿੱਤ ਸਕੱਤਰ ਰਾਜੀਵ ਮਹਾਰਿਸ਼ੀ ਦੀ ਅਗਵਾਈ ਵਾਲਾ ਵਿਦੇਸ਼ੀ ਨਿਵੇਸ਼ ਸੰਵਰਧਨ ਬੋਰਡ (ਐੱਫ.ਆਈ.ਪੀ.ਬੀ.) 9 ਅਪ੍ਰੈਲ ਨੂੰ ਇਨ੍ਹਾਂ ਪ੍ਰਸਤਾਵਾਂ 'ਤੇ ਵਿਚਾਰ ਕਰੇਗਾ। ਵਿੱਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ ਹੈ। ਐੱਫ.ਆਈ.ਪੀ.ਬੀ. ਦੀ ਬੈਠਕ ਦੇ ਏਜੰਡੇ 'ਚ ਜੋ ਹੋਰ ਪ੍ਰਸਤਾਵ ਸ਼ਾਮਲ ਹਨ ਉਨ੍ਹਾਂ 'ਚ ਬੀ.ਏ.ਐੱਸ.ਐੱਫ. ਕੈਮੀਕਲ ਇੰਡੀਆ, ਨਿਕੇਲਡਿਓਨ ਏਸ਼ੀਆ ਹੋਲਡਿੰਗਸ, ਸਾਈ ਲਾਈਫ ਸਾਈਂਸ ਲਿ., ਪਾਕਿਸਤਾਨ ਦੀ ਮਹਾਮ ਨਈਅਰ ਅਤੇ ਸਹਿਰ ਨਈਅਰ, ਵਾਰਡਨ ਪੈਟ੍ਰੋਕੈਮ ਅਤੇ ਦਾਮਿਯਾਨੀ ਇੰਡੀਆ ਸ਼ਾਮਲ ਹਨ। ਐੱਫ.ਆਈ.ਪੀ.ਬੀ. ਐੱਫ.ਡੀ.ਆਈ. ਪ੍ਰਸਤਾਵਾਂ ਨੂੰ ਮਨਜ਼ੂਰੀ ਦੀ ਸਿੰਗਲ ਖਿੜਕੀ ਪ੍ਰਣਾਲੀ ਹੈ।
ਸਪਾਈਸਜੈੱਟ 7 ਜਹਾਜ਼ ਹੋਰ ਸ਼ਾਮਲ ਕਰੇਗਾ
NEXT STORY