ਦੱਖਣੀ ਕੋਰੀਆਈ ਕੰਪਨੀ ਐਲ.ਜੀ. ਜਲਦੀ ਹੀ ਇਕ ਨਵਾਂ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ ਤੇ ਐਲ.ਜੀ. ਦੇ ਇਸ ਸਮਾਰਟਫੋਨ ਦੀ ਫੋਟੋ ਵੀ ਲੀਕ ਹੋਈ ਹੈ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਐਲ.ਜੀ. ਦਾ ਨਵਾਂ ਸਮਾਰਟਫੋਨ ਐਲ.ਜੀ. ਜੀ4 ਮੋਬਾਈਲ ਵਰਲਡ ਕਾਂਗਰਸ 'ਚ ਲਾਂਚ ਹੋਵੇਗਾ ਪਰ ਇਸ ਤਰ੍ਹਾਂ ਨਹੀਂ ਹੋਇਆ। ਪਰ ਇਕ ਨਵੀਂ ਰਿਪੋਰਟ ਅਨੁਸਾਰ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਐਲ.ਜੀ. ਜੀ4 ਅਪ੍ਰੈਲ ਦੇ ਆਖਿਰ ਤਕ ਲਾਂਚ ਹੋਵੇਗਾ।
ਪਿਛਲੇ ਸਾਲ ਐਲ.ਜੀ. ਨੇ ਜੀ3 ਦਾ ਮਈ 'ਚ ਐਲਾਨ ਕੀਤਾ ਸੀ ਤੇ ਇਸ ਨੂੰ ਜੂਨ 'ਚ ਲਾਂਚ ਕੀਤਾ। ਇਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਜੀ4 ਅਪ੍ਰੈਲ ਦੇ ਅੰਤ ਤਕ ਲਾਂਚ ਹੋਵੇਗਾ। ਮਾਹਿਰਾਂ ਦੀ ਮੰਨਿਏ ਤਾਂ ਐਲ.ਜੀ. ਇਕ ਸਾਲ 'ਚ 15 ਮਿਲਿਅਨ ਜੀ4 ਸਮਾਰਟਫੋਨ ਵੇਚੇਗਾ।
ਫੀਚਰਸ ਦੀ ਗੱਲ ਕਰੀਏ ਤਾਂ ਜੀ4 'ਚ ਜੀ3 ਦੀ ਤਰ੍ਹਾਂ ਹੀ 5 ਇੰਚ ਤੋਂ ਵੱਡੀ 2ਕੇ ਡਿਸਪਲੇ ਹੋਵੇਗੀ। ਹਾਲਾਂਕਿ ਇਕ ਪਿਛਲੀ ਰਿਪੋਰਟ ਅਨੁਸਾਰ ਮੰਨਿਆ ਜਾ ਰਿਹਾ ਸੀ ਕਿ ਜੀ4 'ਚ 3ਕੇ ਰੈਜ਼ੇਲਿਊਸ਼ਨ ਵਾਲੀ ਡਿਸਪਲੇ ਦੇਖਣ ਨੂੰ ਮਿਲੇਗੀ। ਇਸ ਦੇ ਨਾਲ ਹੀ ਫੋਨ ਦੀ ਡਿਸਪਲੇ ਕਰਵਡ ਟੱਚ ਦੇ ਨਾਲ ਦੇਖੀ ਜਾ ਸਕਦੀ ਹੈ। ਇਸ ਦੇ ਇਲਾਵਾ ਫੋਨ 'ਚ 64 ਬਿਟ 'ਤੇ ਚੱਲਣ ਵਾਲਾ ਸਨੈਪਡਰੈਗਨ 810 ਚਿਪਸੈਟ, 3 ਜੀ.ਬੀ. ਰੈਮ ਤੇ 32 ਜੀ.ਬੀ. ਸਟੋਰੇਜ ਆਪਸ਼ਨ ਦੇਖਣ ਨੂੰ ਮਿਲੇਗਾ।
ਮਹੀਨੇ ਦੇ ਅਖੀਰ ਤੱਕ ਟੀ.ਡੀ.ਐਸ. ਜਮ੍ਹਾ ਕਰਵਾਉਣ ਦਾ ਆਦੇਸ਼
NEXT STORY