ਨਵੀਂ ਦਿੱਲੀ- ਯੂ.ਐਸ. ਦੀ ਮੋਬਾਈਲ ਫੋਨ ਬਣਾਉਣ ਵਾਲੀ ਕੰਪਨੀ ਇਨਫੋਕਸ ਨੇ ਭਾਰਤ 'ਚ ਆਪਣੇ ਨਵੇਂ ਸਮਾਰਟਫੋਨ ਇਨਫੋਕਸ ਐਮ2 ਦੇ ਨਾਲ ਦਸਤਕ ਦਿੱਤੀ ਹੈ। ਕੰਪਨੀ ਨੇ ਇਸ ਨੂੰ 4999 ਰੁਪਏ ਦੀ ਕੀਮਤ 'ਚ ਉਤਾਰਿਆ ਹੈ। ਇਹ ਇਕ ਇਸ ਤਰ੍ਹਾਂ ਦਾ ਸਮਾਰਟਫੋਨ ਹੈ ਜੋ ਸਸਤੇ ਚਾਈਨਿਜ਼ ਸਮਾਰਟਫੋਨਸ ਨੂੰ ਘੱਟ ਕੀਮਤ ਤੇ ਜ਼ਬਰਦਸਤ ਫੀਚਰਸ ਦੇ ਚੱਲਦੇ ਕੜੀ ਟੱਕਰ ਦੇਣ ਵਾਲਾ ਹੈ।
ਇਸ 'ਚ 4.2 ਇੰਚ ਦੀ ਐਚ.ਡੀ. ਟੱਚ ਡਿਸਪਲੇ ਸਕਰੀਨ ਵਧੀਆ ਚਮਕ ਦੇ ਨਾਲ ਦਿੱਤੀ ਗਈ ਹੈ ਜਿਸ ਦਾ ਰੈਜ਼ੇਲਿਊਸ਼ਨ 1280 ਗੁਣਾ 780 ਪਿਕਸਲ ਹੈ। ਇਸ 'ਚ 8 ਮੈਗਾਪਿਕਸਲ ਕੈਮਰਾ ਐਲ.ਈ.ਡੀ. ਫਲੈਸ਼ ਦੇ ਨਾਲ ਰਿਅਰ ਤੇ ਫਰੰਟ ਦਿੱਤਾ ਗਿਆ ਹੈ। ਇਹ ਸਮਾਰਟਫੋਨ 4.4.2 ਕਿਟਕੈਟ ਓ.ਐਸ. 'ਤੇ ਕੰਮ ਕਰਦਾ ਹੈ। ਇਸ 'ਚ 1.3 ਗੀਗਾਹਾਰਟਜ਼ ਮੀਡੀਆਟੈਕ ਪ੍ਰੋਸੈਸਰ ਤੇ 1 ਜੀ.ਬੀ. ਰੈਮ ਦਿੱਤੀ ਗਈ ਹੈ।
ਆਰ.ਬੀ.ਆਈ. ਦੀ ਰੁਪਏ ਦੀ ਸੰਦਰਭ ਦਰ
NEXT STORY