ਨਵੀਂ ਦਿੱਲੀ- ਸੰਸਾਰਕ ਪੱਧਰ 'ਤੇ ਪੀਲੀ ਧਾਤ 'ਚ ਇਕ ਫੀਸਦੀ ਦੀ ਗਿਰਾਵਟ ਦੇ ਕਾਰਨ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 410 ਰੁਪਏ ਉਤਰ ਕੇ 26690 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ ਅਤੇ ਚਾਂਦੀ 550 ਰੁਪਏ ਹੇਠਾਂ ਆ ਕੇ 38000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਸਿੰਗਾਪੁਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੋਮਵਾਰ ਨੂੰ ਸੋਨਾ ਇਕ ਫੀਸਦੀ ਡਿਗ ਕੇ 1186.75 ਡਾਲਰ ਪ੍ਰਤੀ ਔਂਸ ਤੱਕ ਉਤਰਨ ਤੋਂ ਬਾਅਦ ਪਿਛਲੇ ਸੈਸ਼ਨ ਦੇ ਮੁਕਾਬਲੇ 0.85 ਫੀਸਦੀ ਹੇਠਾਂ 1188.65 ਡਾਲਰ ਪ੍ਰਤੀ ਔਂਸ 'ਤੇ ਰਿਹਾ। ਅਮਰੀਕੀ ਸੋਨਾ ਵਾਅਦਾ ਵੀ 0.99 ਫੀਸਦੀ ਹੇਠਾਂ 1187.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਅਮਰੀਕੀ ਫੈਡਰਲ ਰਿਜ਼ਰਵ ਦੇ ਇਸ ਸਾਲ ਦੇ ਅੰਤ ਤੱਕ ਵਿਆਜ ਦਰਾਂ 'ਚ ਵਾਧਾ ਸ਼ੁਰੂ ਕਰਨ ਦੇ ਐਲਾਨ ਦੇ ਕਾਰਨ 'ਸੁਰੱਖਿਅਤ ਨਿਵੇਸ਼' ਸਮਝੇ ਜਾਣ ਵਾਲੇ ਸੋਨੇ 'ਤੇ ਦਬਾਅ ਵਧਿਆ ਹੈ। ਇਸ ਵਿਚਾਲੇ ਸਿੰਗਾਪੁਰ 'ਚ ਚਾਂਦੀ 1.42 ਫੀਸਦੀ ਟੁੱਟ ਕੇ 16.71 ਡਾਲਰ ਪ੍ਰਤੀ ਔਂਸ ਰਹੀ।
ਇਨਫੋਕਸ ਐਮ2 : ਸਸਤੇ ਚਾਈਨਿਜ਼ ਦੀ ਟੱਕਰ 'ਚ ਅਮਰੀਕੀ ਸਮਾਰਟਫੋਨ
NEXT STORY