ਮੁੰਬਈ- ਪਿਛਲੇ 9 ਦਿਨਾਂ ਦੀ ਸਾਰੀ ਮਾਯੂਸੀ ਭੁਲਾ ਕੇ ਬਾਜ਼ਾਰ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਸੈਂਸੈਕਸ 28000 ਦੇ ਪਾਰ ਪਹੁੰਚ ਗਿਆ, ਤਾਂ ਨਿਫਟੀ ਨੇ 8500 ਦੇ ਅਹਿਮ ਪੱਧਰ ਨੂੰ ਪਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਬਾਜ਼ਾਰ 'ਚ ਸੋਮਵਾਰ ਨੂੰ ਸ਼ੁਰੂਆਤ ਤੋਂ ਹੀ ਚੰਗੀ ਬੜ੍ਹਤ ਦੇਖਣ ਨੂੰ ਮਿਲੀ ਹੈ ਅਤੇ ਅੰਤ ਤੱਕ ਮਜ਼ਬੂਤੀ ਕਾਇਮ ਰਹੀ। ਕਾਰੋਬਾਰੀ ਸੈਸ਼ਨ ਦੇ ਆਖਰੀ ਘੰਟੇ 'ਚ ਬਾਜ਼ਾਰ ਦੀ ਤੇਜ਼ੀ 'ਚ ਹੋਰ ਜੋਸ਼ ਭਰ ਗਿਆ। ਅੰਤ 'ਚ ਸੈਂਸੈਕਸ-ਨਿਫਟੀ ਲਗਭਗ 2-2 ਫੀਸਦੀ ਤੱਕ ਵੱਧ ਕੇ ਬੰਦ ਹੋਏ।
ਸੋਮਵਾਰ ਨੂੰ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਜ਼ਬਰਦਸਤ ਜੋਸ਼ ਨਜ਼ਰ ਆਇਆ। ਬੀ.ਐੱਸ.ਈ. ਅਤੇ ਮਿਡਕੈਪ ਇੰਡੈਕਸ ਲਗਭਗ 2 ਫੀਸਦੀ ਵੱਧ ਕੇ ਬੰਦ ਹੋਇਆ ਹੈ, ਤਾਂ ਸਮਾਲਕੈਪ ਇੰਡੈਕਸ 3.5 ਫੀਸਦੀ ਮਜ਼ਬੂਤ ਹੋ ਕੇ ਬੰਦ ਹੋਇਆ ਹੈ।
ਬੀ.ਐੱਸ.ਈ. ਦੇ ਸਾਰੇ ਸੈਕਟਰ ਇੰਡੈਕਸ ਹਰੇ ਨਿਸ਼ਾਨ 'ਚ ਬੰਦ ਹੋਏ ਹਨ। ਕੈਪੀਟਲ ਗੁਡਸ, ਰੀਅਲਟੀ, ਬੈਂਕਿੰਗ ਅਤੇ ਐੱਫ.ਐੱਮ.ਸੀ.ਜੀ. ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਖਰੀਦਾਰੀ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਕੈਪੀਟਲ ਗੁਡਸ ਇੰਡੈਕਸ ਲਗਭਗ 3 ਫੀਸਦੀ ਵੱਧ ਕੇ ਬੰਦ ਹੋਇਆ ਹੈ, ਤਾਂ ਰੀਅਲਟੀ ਇੰਡੈਕਸ 'ਚ ਲਗਭਗ 2.5 ਫੀਸਦੀ ਦੀ ਮਜ਼ਬੂਤੀ ਆਈ ਹੈ। ਬੈਂਕ ਨਿਫਟੀ ਲਗਭਗ 1.75 ਫੀਸਦੀ ਵੱਧ ਕੇ 18361.8 ਦੇ ਪੱਧਰ 'ਤੇ ਬੰਦ ਹੋਇਆ ਹੈ।
ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 517.2 ਅੰਕ ਯਾਨੀ ਕਿ 1.9 ਫੀਸਦੀ ਦੀ ਬੜ੍ਹਤ ਦੇ ਨਾਲ 27976 ਦੇ ਪੱਧਰ 'ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 151 ਅੰਕ ਯਾਨੀ ਕਿ 1.8 ਫੀਸਦੀ ਉਛਾਲ ਦੇ ਨਾਲ 8492.3 ਦੇ ਪੱਧਰ 'ਤੇ ਬੰਦ ਹੋਇਆ ਹੈ। ਸੋਮਵਾਰ ਦੇ ਕਾਰੋਬਾਰੀ ਸੈਸ਼ਨ 'ਚ ਸੈਂਸੈਕਸ ਨੇ 28017.97 ਦਾ ਉਪਰਲਾ ਪੱਧਰ ਛੋਹਿਆ, ਤਾਂ ਨਿਫਟੀ 8504.55 ਦੇ ਉਪਰਲੇ ਪੱਧਰ 'ਤੇ ਪਹੁੰਚ ਗਿਆ ਸੀ।
ਯਾਹਾਮਾ ਵੀ ਲੈ ਕੇ ਆਈ 'ਕੈਫੇ ਰੇਸਰ ਸਟਾਈਲ' ਵਾਲੀ ਬਾਈਕ
NEXT STORY