ਨਵੀਂ ਦਿੱਲੀ- ਜਾਪਾਨੀ ਕੰਪਨੀ ਯਾਹਾਮਾ ਵੀ ਹੁਣ ਕੈਫੇ ਰੇਸਰ ਸਟਾਈਲ ਵਾਲੀ ਬਾਈਕ ਸੈਗਮੈਂਟ 'ਚ ਆ ਗਈ ਹੈ। ਕੰਪਨੀ ਨੇ ਕੈਫੇ ਰੇਸਰ ਸਟਾਈਲ ਵਾਲੀ ਬਾਈਕ ਯਾਹਾਮਾ ਐਕਸ.ਵੀ. 950 ਰੇਸਰ ਡਿਸਪਲੇ ਕੀਤੀ ਹੈ। ਇਹ ਇਕ ਸਪੋਰਟ ਹੈਰੀਟੇਜ ਮੋਟਰਸਾਈਕਲ ਹੈ ਜੋ ਜ਼ਬਰਦਸਤ ਇੰਜਣ ਨਾਲ ਲੈਸ ਹੈ। ਇਸ ਦੀ ਵਿਕਰੀ ਅੰਤਰਰਾਸ਼ਟਰੀ ਮਾਰਕੀਟ 'ਚ ਇਸ ਸਾਲ ਮਈ ਤੋਂ ਸ਼ੁਰੂ ਕੀਤੀ ਜਾਣ ਵਾਲੀ ਹੈ।
ਯਾਹਾਮਾ ਐਕਸ.ਵੀ. 950 ਜਰਮਨ ਡਿਜ਼ਾਈਨਰ ਮਾਰਕਸ ਵਾਲਜ ਐਲ ਰੇਟੋਨ ਦੀ ਕਸਟਮ ਮੋਟਰਸਾਈਕਲ ਨਾਲ ਇੰਸਪਾਇਰਡ ਹੈ। ਇਹ ਬਾਈਕ ਟੂਬਲਰ ਸਟੀਲ ਡਬਲ ਕ੍ਰੇਡਲ ਫਰੇਮ ਵਾਲੀ ਵੇਰਾਗੋ ਫੇਮਿਲੀ ਦੀ ਕਰੂਜ਼ਰ ਬਾਈਕਸ ਦੇ ਡਿਜ਼ਾਈਨ 'ਤੇ ਬਣੀ ਹੈ। ਇਸ ਬਾਈਕ 'ਚ 942 ਸੀ.ਸੀ. ਏਅਰਕੂਲਡ ਵੀਟਿਵਨ ਇੰਜਣ ਦਿੱਤਾ ਗਿਆ ਹੈ ਜੋ 51.4 ਬੀ.ਐਚ.ਪੀ. ਦੀ ਪਾਵਰ ਤੇ 79.5 ਐਨ.ਐਮ. ਦਾ ਟਾਰਕ ਜਨਰੇਟ ਕਰਦਾ ਹੈ।
ਇਸ ਬਾਈਕ 'ਚ 5 ਸਪੀਡ ਮੈਨੂਅਲ ਗਿਅਰਬਾਕਸ ਲੱਗੇ ਹਨ। ਇਹ ਬਾਈਕ ਗਲੇਸ਼ਿਅਰ ਬਲਿਊ ਤੇ ਮੇਟਟ ਗ੍ਰੇ ਕਲਰ ਦੇ ਆਪਸ਼ਨਸ 'ਚ ਉਪਲੱਬਧ ਕਰਵਾਈ ਜਾਵੇਗੀ। ਹਾਲਾਂਕਿ ਇਨ੍ਹਾਂ ਦੀ ਕੀਮਤ ਦਾ ਖੁਲਾਸਾ ਆਫੀਸ਼ਿਅਲ ਲਾਂਚ ਦੌਰਾਨ ਹੀ ਕੀਤਾ ਜਾਵੇਗਾ।
ਖੁਸ਼ਖਬਰੀ! ਸੋਨਾ ਹੋਇਆ ਸਸਤਾ, ਕਰ ਸਕਦੇ ਹੋ ਖਰੀਦਾਰੀ
NEXT STORY