ਨਵੀਂ ਦਿੱਲੀ- ਚੀਨ ਦੀ ਕੰਪਨੀ ਜਿਓਮੀ ਦਾ ਸੁਪਰ ਫੋਨ ਐਮ.ਆਈ.4 ਹੁਣ ਖੁਲ੍ਹੇ ਬਾਜ਼ਾਰ 'ਚ ਮਿਲੇਗਾ। ਹੁਣ ਤਕ ਇਹ ਫੋਨ ਆਨਲਾਈਨ ਵਿੱਕ ਰਿਹਾ ਸੀ ਪਰ ਹੁਣ ਕੰਪਨੀ ਨੇ ਇਸ ਨੂੰ ਤੇ ਰੈਡਮੀ ਨੋਟ4 ਜੀ ਨੂੰ ਦਿ ਮੋਬਾਈਲ ਸਟੋਰ ਦੇ ਰਾਹੀਂ ਵੇਚਣ ਦਾ ਐਲਾਨ ਕੀਤਾ ਹੈ। ਫਿਲਹਾਲ ਇਹ ਸਹੂਲਤ ਦਿੱਲੀ 'ਚ ਹੈ ਪਰ ਜਲਦ ਹੀ ਦੇਸ਼ ਦੇ ਹੋਰ ਸ਼ਹਿਰਾਂ 'ਚ ਵੀ ਇਹ ਦਿ ਮੋਬਾਈਲ ਸਟੋਰ 'ਚ ਮਿਲਣ ਲੱਗੇਗਾ।
ਦਰਅਸਲ ਬਹੁਤ ਸਾਰੇ ਗਾਹਕ ਆਨਲਾਈਨ ਸ਼ਾਪਿੰਗ ਨਹੀਂ ਕਰਦੇ, ਉਨ੍ਹਾਂ ਨੂੰ ਧਿਆਨ 'ਚ ਰੱਖ ਕੇ ਇਹ ਵਿਵਸਥਾ ਕੀਤੀ ਗਈ ਹੈ। ਇਸ 'ਚ 3 ਜੀ.ਬੀ. ਦੀ ਰੈਮ ਤੇ 16 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਦਾ ਰਿਅਰ ਕੈਮਰਾ 13 ਮੈਗਾਪਿਕਸਲ ਦਾ ਹੈ ਜਿਸ ਨੂੰ ਸੋਨੀ ਨੇ ਬਣਾਇਆ ਹੈ। ਇਹ 2.5 ਜੀ.ਐਚ.ਜ਼ੈਡ. ਕਵਾਲਕਾਮ ਸਨੈਪਡਰੈਗਨ ਕਵਾਡਕੋਰ ਪ੍ਰੋਸੈਸਰ ਨਾਲ ਲੈਸ ਹੈ।
ਰੁਪਿਆ 26 ਪੈਸੇ ਟੁੱਟਿਆ
NEXT STORY