ਨਵੀਂ ਦਿੱਲੀ (ਭਾਸ਼ਾ)¸ ਦਿੱਲੀ ਦੀ ਇਕ ਅਦਾਲਤ ਨੇ ਅੱਜ ਇਕ ਸ਼ਖਸ ਨੂੰ ਸ਼ੱਕ ਦਾ ਲਾਭ ਦੇ ਕੇ ਬਰੀ ਕਰਦੇ ਹੋਏ ਕਿਹਾ ਕਿ ਵਿਆਹੁਤਾ ਔਰਤਾਂ ਦੀ ਖੁਦਕੁਸ਼ੀ ਦੇ ਹਰ ਮਾਮਲੇ ਵਿਚ ਇਹ ਪਹਿਲਾਂ ਤੋਂ ਹੀ ਨਹੀਂ ਮੰਨ ਲੈਣਾ ਚਾਹੀਦਾ ਕਿ ਉਸ ਨੇ ਪਤੀ ਜਾਂ ਸਹੁਰੇ ਵਾਲਿਆਂ ਦੇ ਤਸੀਹਿਆਂ ਤੋਂ ਤੰਗ ਆ ਕੇ ਇਹ ਕਦਮ ਚੁਕਿਆ ਹੋਵੇਗਾ। ਅਦਾਲਤ ਨੇ ਕਿਹਾ ਕਿ ਛੋਟੇ-ਛੋਟੇ ਮੁੱਦਿਆਂ 'ਤੇ ਮਾਰਨ-ਕੁੱਟਣ ਦੀਆਂ ਮਾਮੂਲੀ ਘਟਨਾਵਾਂ ਹਰ ਪਰਿਵਾਰ ਵਿਚ ਹੋ ਸਕਦੀਆਂ ਹਨ ਅਤੇ ਇਨ੍ਹਾਂ ਮੁੱਦਿਆਂ ਨੂੰ ਗੈਰ-ਜ਼ਰੂਰੀ ਤਰੀਕੇ ਨਾਲ ਹੱਦੋਂ ਵੱਧ ਖਿੱਚਣਾ ਅਤੇ ਇਸ ਨੂੰ ਆਈ. ਪੀ. ਸੀ. ਦੀ ਧਾਰਾ 498 ਏ ਤਹਿਤ ਪਰਿਭਾਸ਼ਤ ਜ਼ਾਲਮਾਨਾ ਦੇ ਦਾਇਰੇ ਵਿਚ ਲਿਆਉਣਾ ਅਸੁਰੱਖਿਅਤ ਅਤੇ ਨੁਕਸਾਨਦੇਹ ਹੋਵੇਗਾ। ਐਡੀਸ਼ਨਲ ਸੈਸ਼ਨ ਜੱਜ ਮਨੋਜ ਜੈਨ ਨੇ ਦਿੱਲੀ ਵਾਸੀ ਜਗਮੋਹਨ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਜ਼ੁਲਮ, ਦਾਜ ਹੱਤਿਆ ਅਤੇ ਆਪਣੀ ਪਤਨੀ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਤੋਂ ਬਰੀ ਕਰ ਦਿਤਾ। ਜਗਮੋਹਨ ਦੀ ਪਤਨੀ ਨੇ ਪਿਛਲੇ ਸਾਲ ਜੁਲਾਈ ਵਿਚ ਖੁਦਕੁਸ਼ੀ ਕਰ ਲਈ ਸੀ।
ਪ੍ਰੋ. ਗਾਂਧੀ ਹਨ ਆਧੁਨਿਕ ਸਵਰਾਜਵਾਦੀ : ਭਗਵੰਤ (ਵੀਡੀਓ)
NEXT STORY