ਨਵੀਂ ਦਿੱਲੀ(ਯੂ. ਐੱਨ. ਆਈ.)¸ ਕਾਂਗਰਸ ਨੇ ਭਾਜਪਾ ਦੀ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਹੋਣ ਦੇ ਦਾਅਵੇ 'ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਉਹ ਦੁਨੀਆ ਦੀ ਸਭ ਤੋਂ ਵੱਡੀ 'ਮਿਸਡ ਕਾਲ ਪਾਰਟੀ' ਹੈ। ਪਾਰਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ਼ਕੀਲ ਅਹਿਮਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਦੀ ਮੈਂਬਰਸ਼ਿਪ ਦੇ ਐੱਸ. ਐੱਮ. ਐੱਸ. ਕਾਂਗਰਸ ਨੂੰ ਮਿਲ ਰਹੇ ਹਨ। ਉਨ੍ਹਾਂ ਦੱਸਿਆ ਕਿ ਛੱਤੀਸਗੜ੍ਹ ਵਿਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਐੱਸ. ਸਿੰਘਦੇਵ ਅਤੇ ਉਥੇ ਪਾਰਟੀ ਦੇ ਬੁਲਾਰੇ ਐੱਸ. ਐੱਨ. ਤ੍ਰਿਵੇਦੀ ਨੂੰ ਭਾਜਪਾ ਵਲੋਂ ਐੱਸ. ਐੱਮ. ਐੱਸ. ਆਏ ਹਨ ਜਿਨ੍ਹਾਂ ਵਿਚ ਉਨ੍ਹਾਂ ਦੀ ਮੁਢਲੀ ਮੈਂਬਰਸ਼ਿਪ ਗਿਣਤੀ ਵੀ ਦੱਸੀ ਗਈ ਹੈ। 'ਮਿਸਡ ਕਾਲ' ਦੇ ਆਧਾਰ 'ਤੇ ਮੈਂਬਰ ਬਣਾਇਆ ਜਾਣਾ ਹਾਸੋਹੀਣਾ ਹੈ ਕਿਉਂਕਿ ਨਾ ਤਾਂ ਉਨ੍ਹਾਂ ਦੇ ਨਾਂ ਬਾਰੇ ਜਾਣਕਾਰੀ ਹੁੰਦੀ ਹੈ ਅਤੇ ਨਾ ਚਰਿੱਤਰ ਬਾਰੇ।
ਜੈਨ ਹੱਤਿਆਕਾਂਡ 'ਚ ਸਜ਼ਾ ਵਿਰੁੱਧ ਅੱਬੂ ਸਲੇਮ ਨੇ ਕੀਤੀ ਸੁਪਰੀਮ ਕੋਰਟ 'ਚ ਅਪੀਲ
NEXT STORY