ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਲਗਾਤਾਰ ਹੋਈ ਬਾਰਸ਼ ਨਾਲ ਹੜ੍ਹ ਆ ਗਿਆ ਹੈ। ਬੜਗਾਮ ਜ਼ਿਲੇ 'ਚ ਪਹਾੜ ਡਿੱਗਣ ਨਾਲ ਇਕ ਮਕਾਨ ਨੁਕਸਾਨਿਆ ਗਿਆ। ਇਸ ਨਾਲ ਇਕ ਹੀ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋ ਗਈ। ਮਲਬੇ 'ਚ 16 ਲੋਕ ਦੱਬੇ ਸਨ। ਬਾਕੀ ਲੋਕਾਂ ਦੀ ਤਲਾਸ਼ ਜਾਰੀ ਹੈ। ਸ਼ਹਿਰ 'ਚ ਹੜ੍ਹ ਦਾ ਪਾਣੀ ਭਰ ਜਾਣ ਨਾਲ ਕਈ ਲੋਕ ਬੇਘਰ ਹੋ ਗਏ ਹਨ। ਭਾਰਤੀ ਜਲ ਸੈਨਾ ਨੇ 300 ਤੋਂ ਵਧ ਪਰਿਵਾਰਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਿਆ ਹੈ। ਬਠਿੰਡਾ ਤੋਂ 2 ਜਹਾਜ਼ਾਂ 'ਚ ਰਾਹਤ ਦਲ ਭੇਜੇ ਗਏ ਹਨ। ਰਾਜ ਦੇ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸਾਰੇ ਕਾਲਜਾਂ ਅਤੇ ਬੋਰਡ ਅਤੇ ਤਕਨੀਕੀ ਪ੍ਰੀਖਿਆਵਾਂ ਨੂੰ ਵੀ ਅਗਲੇ ਆਦੇਸ਼ ਤੱਕ ਟਾਲ ਦਿੱਤਾ ਗਿਆ ਹੈ। ਸ਼੍ਰੀਨਗਰ ਅਤੇ ਪਾਕਿਸਤਾਨ ਦੀ ਅਗਵਾਈ ਵਾਲੇ ਕਸ਼ਮੀਰ ਦੀ ਰਾਜਧਾਨੀ ਮੁਜ਼ਫਰਾਬਾਦ ਦਰਮਿਆਨ ਚੱਲਣ ਵਾਲੀ ਬੱਸ ਕਾਰਵਾਂ-ਏ-ਅਮਨ ਰੱਦ ਕਰ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਘੱਟ ਗਿਣਤੀ ਮਾਮਲ ੇਦੇ ਰਾਜਮੰਤਰੀ ਮੁਖਤਾਰ ਅੱਬਾਸ ਨਕਵੀ ਨੂੰ ਘਾਟੀ ਭੇਜਿਆ ਹੈ। ਉਹ ਹੜ੍ਹ ਦੀ ਪਹਿਲੀ ਰਿਪੋਰਟ ਵੀ ਭੇਜ ਚੁੱਕੇ ਹਨ। ਘਾਟੀ ਅਤੇ ਸ਼੍ਰੀਨਗਰ 'ਚ ਲੋਕਾਂ ਦੀ ਰਾਤ ਬਿਨਾਂ ਸੁੱਤੇ ਲੰਘ ਰਹੀ ਹੈ। ਸ਼੍ਰੀਨਗਰ ਪੁਲਸ ਕੰਟਰੋਲ ਰੂਮ ਅਤੇ ਹੋਰ ਜ਼ਿਲਾ ਹੈੱਡਕੁਆਰਟਰਾਂ 'ਚ ਵੀ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। 7 ਜ਼ਿਲਿਆਂ 'ਚ ਬਰਫ ਖਿੱਸਕਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ 'ਚ ਕੁਲਗਾਮ, ਪੁਲਵਾਮਾ, ਬਾਰਾਮੂਲਾ, ਕੁਪਵਾੜਾ, ਬਾਂਦੀਪੋਰਾ, ਗੰਦਰਬਲ ਅਤੇ ਕਰਗਿਲ ਸ਼ਾਮਲ ਹਨ।
ਦੇਖਦੇ ਹੀ ਦੇਖਦੇ ਸੁੰਨਸਾਨ ਪਹਾੜੀਆਂ 'ਚ ਗੂੰਜਣ ਲੱਗੀਆਂ ਮੌਤ ਦੀਆਂ ਚੀਕਾਂ (ਤਸਵੀਰਾਂ)
NEXT STORY