ਇਕ ਵਿਅਕਤੀ ਕਿਤੇ ਜਾ ਰਿਹਾ ਸੀ। ਅਚਾਨਕ ਉਸ ਨੇ ਸੜਕ ਕੰਢੇ ਬੱਝੇ ਹਾਥੀ ਦੇਖੇ। ਉਹ ਰੁਕ ਗਿਆ। ਉਸ ਨੇ ਦੇਖਿਆ ਕਿ ਹਾਥੀਆਂ ਦੇ ਅਗਲੇ ਪੈਰ ਵਿਚ ਰੱਸੀ ਬੱਝੀ ਹੋਈ ਹੈ। ਉਸ ਨੂੰ ਇਸ ਗੱਲ 'ਤੇ ਹੈਰਾਨੀ ਹੋਈ ਕਿ ਹਾਥੀ ਵਰਗੇ ਵਿਸ਼ਾਲ ਜੀਵ ਲੋਹੇ ਦੀਆਂ ਜ਼ੰਜੀਰਾਂ ਦੀ ਜਗ੍ਹਾ ਬਸ ਇਕ ਛੋਟੀ ਜਿਹੀ ਰੱਸੀ ਨਾਲ ਬੱਝੇ ਹੋਏ ਹਨ। ਉਹ ਚਾਹੁੰਦੇ ਤਾਂ ਖੁਦ ਨੂੰ ਆਜ਼ਾਦ ਕਰਵਾ ਸਕਦੇ ਸਨ ਪਰ ਉਹ ਅਜਿਹਾ ਨਹੀਂ ਕਰ ਰਹੇ ਸਨ।
ਉਸ ਨੇ ਕੋਲ ਖੜ੍ਹੇ ਮਹਾਵਤ ਨੂੰ ਪੁੱਛਿਆ,''ਭਲਾ ਇਹ ਹਾਥੀ ਇੰਨੀ ਸ਼ਾਂਤੀ ਨਾਲ ਕਿਵੇਂ ਖੜ੍ਹੇ ਹਨ? ਇਹ ਭੱਜਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੇ?''
ਮਹਾਵਤ ਬੋਲਿਆ,''ਇਨ੍ਹਾਂ ਹਾਥੀਆਂ ਨੂੰ ਛੋਟੀ ਉਮਰ ਤੋਂ ਹੀ ਇਨ੍ਹਾਂ ਰੱਸੀਆਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ। ਉਸ ਵੇਲੇ ਇਨ੍ਹਾਂ ਕੋਲ ਇੰਨੀ ਸ਼ਕਤੀ ਨਹੀਂ ਹੁੰਦੀ ਸੀ ਕਿ ਇਸ ਬੰਧਨ ਨੂੰ ਤੋੜ ਸਕਣ। ਵਾਰ-ਵਾਰ ਕੋਸ਼ਿਸ਼ ਕਰਨ 'ਤੇ ਵੀ ਰੱਸੀ ਨਾ ਤੋੜ ਸਕਣ ਕਾਰਨ ਹੌਲੀ-ਹੌਲੀ ਉਨ੍ਹਾਂ ਦੇ ਮਨ ਵਿਚ ਇਹ ਗੱਲ ਬੈਠ ਜਾਂਦੀ ਹੈ ਕਿ ਉਹ ਇਨ੍ਹਾਂ ਰੱਸੀਆਂ ਨੂੰ ਤੋੜ ਨਹੀਂ ਸਕਦੇ। ਵੱਡੇ ਹੋਣ 'ਤੇ ਵੀ ਉਨ੍ਹਾਂ ਦਾ ਇਹੀ ਯਕੀਨ ਬਣਿਆ ਰਹਿੰਦਾ ਹੈ। ਇਸ ਲਈ ਉਹ ਕਦੇ ਵੀ ਇਸ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰਦੇ।''
ਅਸਲ ਵਿਚ ਕਈ ਇਨਸਾਨ ਵੀ ਇਨ੍ਹਾਂ ਹਾਥੀਆਂ ਵਾਂਗ ਆਪਣੀ ਕਿਸੇ ਅਸਫਲਤਾ ਦਾ ਇਕ ਕਾਰਨ ਮੰਨ ਬੈਠਦੇ ਹਨ ਕਿ ਹੁਣ ਉਨ੍ਹਾਂ ਕੋਲੋਂ ਇਹ ਕੰਮ ਹੋ ਹੀ ਨਹੀਂ ਸਕਦਾ। ਉਹ ਆਪਣੀਆਂ ਬਣਾਈਆਂ ਮਾਨਸਿਕ ਜ਼ੰਜੀਰਾਂ ਵਿਚ ਪੂਰੀ ਉਮਰ ਬਿਤਾ ਦਿੰਦੇ ਹਨ ਪਰ ਇਨਸਾਨ ਨੂੰ ਕਦੇ ਵੀ ਕੋਸ਼ਿਸ਼ ਕਰਨੀ ਛੱਡਣੀ ਨਹੀਂ ਚਾਹੀਦੀ। ਲਗਾਤਾਰ ਕੋਸ਼ਿਸ਼ ਕਰਨ ਨਾਲ ਹੀ ਸਫਲਤਾ ਮਿਲਦੀ ਹੈ।
ਜੋ ਬੀਤ ਗਿਆ ਉਸ ਬਾਰੇ ਨਾ ਸੋਚੋ
NEXT STORY