ਨਵੀਂ ਦਿੱਲੀ- ਰਾਹੁਲ ਗਾਂਧੀ ਦੇ ਛੁੱਟੀਆਂ ਤੋਂ ਆਉਣ ਦੀਆਂ ਅਟਰਲਾਂ 'ਤੇ ਭਾਜਪਾ ਨੇ ਮੰਗਲਵਾਰ ਨੂੰ ਚੁਟਕੀ ਲੈਂਦੇ ਹੋਏ ਕਿਹਾ ਕਿ ਚੰਨ ਗ੍ਰਹਿ ਕਦੋਂ ਹੋਵੇਗਾ ਇਸ ਦੀ ਭਵਿੱਖਵਾਣੀ ਤਾਂ ਕੀਤੀ ਜਾ ਸਕਦੀ ਹੈ ਪਰ ਕਾਂਗਰਸ ਦੇ ਉਪ ਪ੍ਰਧਾਨ ਛੁੱਟੀ ਤੋਂ ਕਦੋਂ ਵਾਪਸ ਆਉਣਗੇ, ਇਸ ਦੀ ਨਹੀਂ। ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ,''ਸੂਰਜ ਅਤੇ ਚੰਨ ਗ੍ਰਹਿ ਕਦੋਂ ਹੋਵੇਗਾ, ਇਸ ਦੇ ਪਿੱਛੇ ਅੰਕਗਣਿਤ ਹਨ। ਰਾਹੁਲ ਕਦੋਂ ਆਉਣਗੇ ਇਸ ਦਾ ਕੋਈ ਅੰਕਗਣਿਤ ਨਹੀਂ ਹੈ। ਮੈਂ ਕੀ ਕਹਿ ਸਕਦਾ ਹਾਂ।'' ਉਨ੍ਹਾਂ ਤੋਂ ਉਨ੍ਹਾਂ ਖਬਰਾਂ ਬਾਰੇ ਪੁੱਛਿਆ ਗਿਆ ਸੀ, ਜਿਸ 'ਚ ਕਿਹਾ ਗਿਆ ਹੈ ਕਿ ਰਾਹੁਲ ਛੁੱਟੀ ਤੋਂ ਆਉਣ ਵਾਲੇ ਹਨ ਅਤੇ ਨਰਿੰਦਰ ਮੋਦੀ ਸਰਕਾਰ ਦੇ ਭੂਮੀ ਆਰਡੀਨੈਂਸ ਦੇ ਖਿਲਾਫ 19 ਅਪ੍ਰੈਲ ਨੂੰ ਇੱਥੇ ਆਯੋਜਿਤ ਕਿਸਾਨ ਰੈਲੀ 'ਚ ਹਿੱਸਾ ਲੈਣਗੇ।
ਰਾਹੁਲ 22 ਫਰਵਰੀ ਤੋਂ ਛੁੱਟੀ 'ਤੇ ਹਨ ਅਤੇ ਉਨ੍ਹਾਂ ਦੇ ਅਪ੍ਰੈਲ 'ਚ ਇੱਥੇ ਆਉਣ ਦੀ ਆਸ ਹੈ। ਇਹ ਰੈਲੀ ਇਸ ਬਾਰੇ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਇਹ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦੇ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਆਯੋਜਿਤ ਹੋ ਰਹੀ ਹੈ। ਇਸ ਆਰਡੀਨੈਂਸ ਦੇ ਖਿਲਾਫ ਲਗਭਗ ਪੂਰਾ ਵਿਰੋਧੀ ਧਿਰ ਇਕਜੁਟ ਨਜ਼ਰ ਆ ਰਿਹਾ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਇਹ 'ਕਿਸਾਨ ਵਿਰੋਧੀ ਅਤੇ ਕਾਰਪੋਰੇਟ ਦੇ ਪੱਖ 'ਚ' ਹਨ। ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਤੋਂ ਸੋਮਵਾਰ ਨੂੰ ਪੁੱਛਿਆ ਗਿਆ ਸੀ ਕਿ ਕੀ ਰਾਹੁਲ ਗਾਂਧੀ ਇਸ ਰੈਲੀ 'ਚ ਸ਼ਾਮਲ ਹੋਣਗੇ, ਉਨ੍ਹਾਂ ਨੇ ਜਵਾਬ 'ਚ ਕਿਹਾ ਸੀ,''ਇਸ 'ਚ ਸਾਰੇ ਸੀਨੀਅਰ ਨੇਤਾ ਸ਼ਾਮਲ ਹੋਣਗੇ। ਕੀ ਉਹ ਸੀਨੀਅਰ ਨੇਤਾਵਾਂ 'ਚ ਨਹੀਂ ਹਨ? ਰਾਹੁਲ ਸੀਨੀਅਰ ਨੇਤਾਵਾਂ 'ਚ ਹਨ।'' ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਨੇ ਹਾਲ ਹੀ 'ਚ ਅਮੇਠੀ 'ਚ ਕਿਹਾ ਸੀ ਕਿ ਰਾਹੁਲ ਜਲਦ ਹੀ ਛੁੱਟੀਆਂ ਤੋਂ ਆਉਣਗੇ।
ਇੱਥੇ ਬਾਰਾਤ ਦੇਰ ਨਾਲ ਆਵੇ ਤਾਂ ਹਰ ਮਿੰਟ ਲਈ ਭਰਣਾ ਪੈਂਦਾ ਹੈ ਜੁਰਮਾਨਾ
NEXT STORY