ਰਾਮਪੁਰ- ਉਹ ਨਾ ਤਾਂ ਕਿਸੇ ਖਾਪ ਦਾ ਹਿੱਸਾ ਹੈ ਨਾ ਹੀ ਕਿਸੇ ਉਲੇਮਾ ਨੇ ਫਤਵਾ ਜਾਰੀ ਕੀਤਾ ਹੈ। ਫਿਰ ਵੀ ਰਾਮਪੁਰ ਜ਼ਿਲੇ 'ਚ ਇਕ ਪਿੰਡ ਅਜਿਹਾ ਹੈ ਜਿੱਥੇ ਵਿਆਹਾਂ ਲਈ ਆਪਣੇ ਹੀ ਨਿਯਮ ਕਾਇਦੇ ਹਨ। ਸਵਾਰ ਇਲਾਕੇ ਦੇ ਟਾਨਕਪੁਰੀ ਟਾਂਡਾ ਨਾਂ ਦੇ ਇਸ ਪਿੰਡ 'ਚ ਜੇਕਰ ਕੋਈ ਬਾਰਾਤ ਦੇਰੀ ਨਾਲ ਆਉਂਦੀ ਹੈ ਤਾਂ ਉਸ ਨੂੰ ਹਰ ਮਿੰਟ ਲਈ 100 ਰੁਪਏ ਜੁਰਮਾਨਾ ਭਰਣਾ ਪੈਂਦਾ ਹੈ।
ਪਿੰਡ ਦੇ ਉਲੇਮਾ ਮੌਲਾਨਾ ਅਰਸ਼ਤ ਨੇ ਕਿਹਾ ਕਿ ਬਾਰਾਤਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਮੌਲਵੀਆਂ ਦੇ ਤੈਅ ਕੀਤੇ ਗਏ ਸਮੇਂ 'ਤੇ ਪਹੁੰਚਣ। ਜੇਕਰ ਬਾਰਾਤ ਦੇਰ ਨਾਲ ਆਉਂਦੀ ਹੈ ਤਾਂ ਦੁਲਹੇ ਦੇ ਮਾਤਾ-ਪਿਤਾ ਨੂੰ ਦੇਰੀ ਦੇ ਹਰ ਮਿੰਟ ਲਈ 100 ਰੁਪਏ ਦੇ ਹਿਸਾਬ ਨਾਲ ਜੁਰਮਾਨਾ ਭਰਣਾ ਪੈਂਦਾ ਹੈ। ਨਿਕਾਹ ਤੈਅ ਸਮੇਂ 'ਤੇ ਹੀ ਕੀਤੇ ਜਾਂਦੇ ਹਨ। ਹਰ ਥਾਂ ਨਿਕਾਹ ਲਈ ਸਮੇਂ ਦੀ ਪਾਬੰਦੀ ਦਾ ਸਨਮਾਨ ਕੀਤਾ ਜਾਂਦਾ ਹੈ।
10 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ 'ਚ ਗਲੀਆਂ 'ਚ ਨਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਨਾ ਹੀ ਬੈਂਡ ਵਾਜਾ ਵਜਾਇਆ ਜਾ ਸਕਦਾ ਹੈ। ਇਸ ਦੇ ਇਲਾਵਾ ਖਾਣ ਦੀ ਬਰਬਾਦੀ 'ਤੇ ਵੀ ਸਖਤ ਪਾਬੰਦੀ ਹੈ। ਹਾਲਾਂਕਿ ਪਿੰਡ ਦੇ ਆਪਣੇ ਨਿਯਮ-ਕਾਇਦੇ ਤਾਂ ਹਨ ਪਰ ਸਰਕਾਰੀ ਮਦਦ ਦੀ ਕਮੀ 'ਚ ਇਹ ਵਿਕਾਸ ਤੋਂ ਕਾਫੀ ਦੂਰ ਹੈ।
ਚਾਹ 'ਚ ਕੀੜੇ, 13 ਔਰਤਾਂ ਦੀ ਵਿਗੜੀ ਹਾਲਤ (ਵੀਡੀਓ)
NEXT STORY