ਮੁੰਬਈ- 'ਆਪ' ਆਗੂਆਂ ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਨੂੰ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ 'ਚੋਂ ਕੱਢੇ ਜਾਣ ਨੂੰ 'ਡਰਾਉਣਾ' ਕਰਾਰ ਦਿੰਦੇ ਹੋਏ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਕੁਝ ਮਾਮਲਿਆਂ 'ਚ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦਾ ਵਿਰੋਧ ਕਰਨਾ ਦੋਵਾਂ ਨੂੰ ਮਹਿੰਗਾ ਪੈ ਗਿਆ।
ਕੇਜਰੀਵਾਲ ਦੀ ਆਲੋਚਨਾ ਕਰਦੇ ਹੋਏ ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' ਦੀ ਸੰਪਾਦਕੀ 'ਚ ਕਿਹਾ ਗਿਆ ਹੈ ਕਿ ਐਮਰਜੈਂਸੀ ਮਗਰੋਂ ਜਨਤਾ ਪਾਰਟੀ ਵੀ ਇੰਦਰਾ ਗਾਂਧੀ ਨੂੰ ਡਰਾਉਣ ਦੇ ਮਗਰੋਂ ਸੱਤਾ 'ਚ ਆਈ ਸੀ ਪਰ ਕਈ ਛੋਟੀਆਂ-ਛੋਟੀਆਂ ਪਾਰਟੀਆਂ ਦਾ ਇਹ ਸਮੂਹ ਬਾਅਦ 'ਚ ਖਿੱਲਰ ਗਿਆ। ਇਸ 'ਚ ਸਵਾਲ ਕੀਤਾ ਗਿਆ ਹੈ ਕਿ 'ਆਪ' ਅਤੇ ਹੋਰਨਾਂ ਪਾਰਟੀਆਂ 'ਚ ਕੀ ਫਰਕ ਹੈ? ਜਿਸ ਤਰ੍ਹਾਂ ਭੂਸ਼ਣ ਅਤੇ ਯਾਦਵ ਨੂੰ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ 'ਚੋਂ ਕੱਢਿਆ ਗਿਆ ਉਹ ਡਰਾਉਣਾ ਹੈ। ਉਨ੍ਹਾਂ ਦਾ ਕਸੂਰ ਸਿਰਫ ਇਹੀ ਸੀ ਕਿ ਉਨ੍ਹਾਂ ਨੇ ਕੇਜਰੀਵਾਲ ਦਾ ਵਿਰੋਧ ਕੀਤਾ।
ਸੰਪਾਦਕੀ 'ਚ ਲਿਖਿਆ ਹੈ ਕਿ ਦੋਵਾਂ ਨੇ ਪੂਰੇ ਮਨ ਨਾਲ ਕੇਜਰੀਵਾਲ ਦਾ ਸਮਰਥਨ ਕੀਤਾ ਸੀ। ਭੂਸ਼ਣ ਨੇ ਕਈ ਗਲਤ ਕੰਮਾਂ ਦਾ ਪਰਦਾ ਫਾਸ਼ ਕੀਤਾ। ਓਧਰ ਯਾਦਵ ਆਪਣੀ ਸਿਆਸੀ ਪਕੜ ਨੂੰ ਲੈ ਕੇ ਪ੍ਰਸਿੱਧ ਸਨ।
ਜਨਤਾ ਪਾਰਟੀ ਨਾਲ 'ਆਪ' ਦੀ ਬਰਾਬਰੀ ਕਰਦੇ ਹੋਏ ਸਾਮਨਾ 'ਚ ਕਿਹਾ ਗਿਆ ਹੈ ਕਿ ਅਜਿਹਾ ਲਗਦਾ ਹੈ ਕਿ ਨੀਅਤ 'ਆਪ' ਨੂੰ ਉਸੇ ਪਾਰਟੀ ਦੇ ਅੰਤ ਵੱਲ ਲੈ ਕੇ ਜਾ ਰਹੀ ਹੈ, ਜਿਸ ਨੇ ਆਪਣੇ ਸਹਿਯੋਗੀਆਂ ਨਾਲ ਛੇਵੀਂ ਲੋਕ ਸਭਾ ਦੀ ਚੋਣ ਜਿੱਤੀ ਸੀ। ਸਾਮਨਾ ਲਿਖਦਾ ਹੈ, ''ਐਮਰਜੈਂਸੀ ਦੇ ਖਾਤਮੇ ਮਗਰੋਂ, ਲੋਕਾਂ ਨੂੰ ਜਨਤਾ ਪਾਰਟੀ ਤੋਂ ਬੜੀਆਂ ਆਸਾਂ ਸਨ। ਸੱਤਾ 'ਚ ਆਉਣ ਮਗਰੋਂ ਜਿਸ ਤਰ੍ਹਾਂ ਜਨਤਾ ਪਾਰਟੀ ਟੁੱਟ ਗਈ, ਕੇਜਰੀਵਾਲ ਦੀ ਨੀਅਤ ਵੀ ਲਗਦਾ ਹੈ ਉਨ੍ਹਾਂ ਨੂੰ ਉਸੇ ਰਸਤੇ 'ਤੇ ਲੈ ਕੇ ਜਾ ਰਹੀ ਹੈ।''
ਸ਼ਿਵ ਸੈਨਾ ਨੇ ਕਿਹਾ ਕਿ ਕੇਜਰੀਵਾਲ ਦੀ ਪਾਰਟੀ 'ਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹੋਰ ਲੋਕਾਂ ਨੂੰ ਸਿਆਸਤ ਬਾਰੇ ਉਪਦੇਸ਼ ਨਹੀਂ ਦੇਣਾ ਚਾਹੀਦਾ। ਸਾਮਨਾ ਕਹਿੰਦਾ ਹੈ, ''ਆਪਣੀ ਖੰਘ ਤੋਂ ਛੁਟਕਾਰਾ ਪਾ ਕੇ ਜਦੋਂ ਤੋਂ ਕੇਜਰੀਵਾਲ ਬੇਂਗਲੁਰੂ ਤੋਂ ਪਰਤੇ ਹਨ, ਉਨ੍ਹਾਂ ਨੇ ਆਪਣੀ ਪਾਰਟੀ ਦੇ ਮੈਂਬਰਾਂ ਕੋਲੋਂ ਵੀ ਛੁਟਕਾਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਸੱਤਾ 'ਚ ਆਉਣ ਮਗਰੋਂ ਆਪਣੇ ਕਾਰਜਾਂ ਦੀ ਬਜਾਏ ਅੰਦਰੂਨੀ ਤਰੇੜ ਕਾਰਨ ਖਬਰਾਂ 'ਚ ਜ਼ਿਆਦਾ ਛਾਈ ਹੋਈ ਹੈ।
ਸਿੱਖਿਆ ਦੇ ਮੰਦਰ 'ਚ ਮਹਿਲਾ ਪ੍ਰੋਫੈਸਰ ਨਾਲ ਹੋਈ ਸ਼ਰਮਨਾਕ ਕਰਤੂਤ, ਵੀਡੀਓ ਆਈ ਸਾਹਮਣੇ
NEXT STORY