ਸਤਨਾ(ਯੂ. ਐੱਨ. ਆਈ.)¸ ਮੱਧ ਪ੍ਰਦੇਸ਼ ਦੇ ਸਤਨਾ ਜ਼ਿਲੇ ਦੇ ਨਹਿਰ ਥਾਣਾ ਇਲਾਕੇ ਦੇ ਘੁਨਵਾਰਾ ਵਿਚ ਇਕ ਲੜਕੀ ਵਲੋਂ ਮੰਦਰ ਵਿਚ ਜੀਭ ਕੱਟ ਕੇ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਅਨੁਸਾਰ ਸੋਮਵਾਰ ਦੀ ਇਸ ਘਟਨਾ ਸੰਬੰਧੀ ਜਾਂਚ-ਪੜਤਾਲ ਕਰਵਾਈ ਜਾ ਰਹੀ ਹੈ। ਹਾਲਾਂਕਿ 16 ਸਾਲਾ ਲੜਕੀ ਨੂੰ ਉਸ ਦੇ ਪਰਿਵਾਰ ਵਾਲੇ ਹਸਪਤਾਲ ਲਿਜਾਣ ਤੱਕ ਤਿਆਰ ਨਹੀਂ ਹੋਏ। ਘਟਨਾ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਪੁਸ਼ਪਾ ਕੁਸ਼ਵਾਹ ਨਾਂ ਦੀ ਲੜਕੀ ਨੇ ਘਰ ਦੇ ਮੰਦਰ ਵਿਚ ਪੂਜਾ-ਪਾਠ ਦੌਰਾਨ ਬਲੇਡ ਨਾਲ ਜੀਭ ਕੱਟ ਕੇ ਦੇਵੀ ਦੀ ਮੂਰਤੀ ਨੂੰ ਸਮਰਪਿਤ ਕਰ ਦਿੱਤੀ।
ਆਈ. ਸੀ. ਯੂ. 'ਚ ਭਰਤੀ ਮਰੀਜ਼ ਦੇ ਪੈ ਗਏ ਕੀੜੇ, ਮੌਤ
NEXT STORY