ਬੀਕਾਨੇਰ- ਰਾਜਸਥਾਨ 'ਚ ਇਕ ਹਸਪਤਾਲ 'ਚ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਆਈ. ਸੀ. ਯੂ. 'ਚ ਭਰਤੀ ਇਕ ਮਰੀਜ਼ ਦੇ ਜ਼ਖਮ 'ਚ ਕੀੜੇ ਪੈਣ ਦੀ ਖਬਰ ਮਿਲੀ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਬੀਕਾਨੇਰ ਦੇ ਪੀ. ਬੀ. ਐੱਮ. ਹਸਪਤਾਲ ਵਿਚ ਪਿਛਲੇ 10 ਸਾਲਾਂ ਤੋਂ ਲਾਪ੍ਰਵਾਹੀ ਦਾ ਆਲਮ ਛਾਇਆ ਹੋਇਆ ਹੈ। ਇਥੇ ਕਦੇ ਛੱਤ ਡਿੱਗ ਪੈਂਦੀ ਹੈ ਅਤੇ ਕਦੇ ਇਥੇ ਆਵਾਰਾ ਜਾਨਵਰ ਦਾਖਲ ਹੋ ਜਾਂਦੇ ਹਨ ਜਾਂ ਕਦੇ ਮਰੀਜ਼ ਦੀ ਆਕਸੀਜਨ ਖਤਮ ਹੋ ਜਾਂਦੀ ਹੈ। ਤਾਜ਼ਾ ਮਾਮਲੇ 'ਚ 20 ਸਾਲ ਦੇ ਨੌਜਵਾਨ ਨਿਰਮਲ ਗਹਿਲੋਤ ਦਾ ਇਥੇ ਐਕਸੀਡੈਂਟ 'ਚ ਸੱਟਾਂ ਲੱਗਣ ਕਾਰਨ ਇਲਾਜ ਚਲ ਰਿਹਾ ਸੀ। ਉਹ ਪਿਛਲੇ 13 ਦਿਨਾਂ ਤੋਂ ਆਈ. ਸੀ. ਯੂ. 'ਚ ਦਾਖਲ ਸੀ। ਡਾਕਟਰਾਂ ਨੇ ਲਾਪ੍ਰਵਾਹੀ ਕਰਦੇ ਹੋਏ ਉਸ ਦੀ ਪੱਟੀ ਤਕ ਨਹੀਂ ਬਦਲੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਇਸ ਲਈ ਡਾਕਟਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਅਰੁਣ ਜੇਤਲੀ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ
NEXT STORY