ਐਮਰਜੈਂਸੀ ਦੌਰਾਨ ਕਿਵੇਂ ਸਮੇਂ ਸਿਰ ਚੱਲਦੀਆਂ ਸਨ ਰੇਲ ਗੱਡੀਆਂ
ਨਵੀਂ ਦਿੱਲੀ(ਇੰਟ.)—ਦੇਸ਼ ਭਰ ਵਿਚ ਪਿਛਲੇ ਕੁਝ ਦਿਨਾਂ ਤੋਂ ਦੇਰੀ ਨਾਲ ਚੱਲ ਰਹੀਆਂ ਰੇਲ ਗੱਡੀਆਂ ਨੂੰ ਲੈ ਕੇ ਪ੍ਰਧਾਨ ੰਮੰਤਰੀ ਨਰਿੰਦਰ ਮੋਦੀ ਨਾਰਾਜ਼ ਹਨ। ਇਕ ਖਬਰ ਦੇ ਅਨੁਸਾਰ ਨਾਰਾਜ਼ ਪੀ. ਐੱਮ. ਮੋਦੀ ਨੇ ਇਸ 'ਤੇ ਰੇਲ ਮੰਤਰੀ ਸੁਰੇਸ਼ ਪ੍ਰਭੂ ਕੋਲੋਂ ਜਵਾਬ ਮੰਗਿਆ ਹੈ। ਮੋਦੀ ਨੇ ਪ੍ਰਭੂ ਕੋਲੋਂ ਪੁੱਛਿਆ ਹੈ ਕਿ ਆਖਿਰ ਕਿਉਂ ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ? ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨੇ ਰੇਲ ਮੰਤਰਾਲਾ ਨੂੰ ਕਿਹਾ ਹੈ ਕਿ ਐਮਰਜੈਂਸੀ ਵੇਲੇ ਵੀ ਰੇਲ ਗੱਡੀਆਂ ਸਮੇਂ ਸਿਰ ਚੱਲਦੀਆਂ ਹੁੰਦੀਆਂ ਸਨ, ਉਸ ਵੇਲੇ ਦੀ ਫਾਈਲ ਵੀ ਵੇਖੋ। ਪੁਰਾਣੇ ਰਿਕਾਰਡ ਅਨੁਸਾਰ ਉਸ ਵੇਲੇ ਰੇਲ ਗੱਡੀਆਂ 90 ਫੀਸਦੀ ਤਕ ਸਮੇਂ ਸਿਰ ਚੱਲਦੀਆਂ ਸਨ।
ਰੇਲਵੇ ਅਧਿਕਾਰੀਆਂ ਅਨੁਸਾਰ ਪੀ. ਐੱਮ. ਓ. ਨੂੰ ਲਗਾਤਾਰ ਸੰਸਦ ਮੈਂਬਰਾਂ, ਮੰਤਰੀਆਂ ਅਤੇ ਜਨਤਾ ਕੋਲੋਂ ਰੇਲ ਗੱਡੀਆਂ ਦੀ ਦੇਰੀ ਨਾਲ ਜੁੜੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਇਨ੍ਹਾਂ ਸ਼ਿਕਾਇਤਾਂ ਨੂੰ ਮੰਤਰਾਲਾ ਵਿਚ ਭੇਜ ਦਿੱਤਾ ਗਿਆ ਹੈ।
ਲੜਕੀ ਨੇ ਜੀਭ ਕੱਟ ਕੇ ਮੰਦਰ 'ਚ ਚੜ੍ਹਾਈ
NEXT STORY