ਨਵੀਂ ਦਿੱਲੀ(ਇੰਟ.)—ਉੱਤਰਾਖੰਡ ਦੇ ਸਾਬਕਾ ਰਾਜਪਾਲ ਅਜੀਜ਼ ਕੁਰੈਸ਼ੀ ਨੇ ਕੇਂਦਰ ਸਰਕਾਰ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਲਾਇਆ ਗਿਆ ਇਕ ਵੀ ਦੋਸ਼ ਸਿੱਧ ਹੋਵੇ ਤਾਂ ਉਨ੍ਹਾਂ ਨੂੰ ਚੌਰਾਹੇ 'ਤੇ ਫਾਂਸੀ ਦਿੱਤੀ ਜਾਵੇ। ਇਸਦੇ ਨਾਲ ਹੀ ਉਨ੍ਹਾਂ ਨੇ ਖੁਦ ਦੇ 'ਤੇ ਲੱਗੇ ਦੋਸ਼ਾਂ ਦੀ ਜਾਂਚ ਕਰਨ ਦੀ ਵੀ ਅਪੀਲ ਕੀਤੀ। ਕੁਰੈਸ਼ੀ ਨੇ ਕਿਹਾ ਕਿ ਇਹ ਸਭ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਟੀਸ਼ਨ ਸੁਪਰੀਮ ਕੋਰਟ ਵਿਚ ਹੈ। ਇਸ ਦੀ ਸੁਣਵਾਈ ਲਈ 5 ਮੈਂਬਰੀ ਸੰਵਿਧਾਨਕ ਬੈਂਚ ਬਿਠਾਈ ਗਈ ਹੈ ਅਤੇ ਉਨ੍ਹਾਂ ਨੂੰ ਸੁਪਰੀਮ ਕੋਰਟ 'ਤੇ ਪੂਰਾ ਭਰੋਸਾ ਹੈ ਕਿ ਜਿਹੜਾ ਫੈਸਲਾ ਆਵੇਗਾ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਕੁਰੈਸ਼ੀ 'ਤੇ ਉੱਤਰਾਖੰਡ ਰਾਜ ਭਵਨ ਗੋਲਫ ਕਲੱਬ ਦੇ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰਵਾਉਣ ਤੇ 2 ਯੂਨੀਵਰਸਿਟੀਆਂ ਦੇ ਵੀ. ਸੀ. ਦੇ ਕਾਰਜਕਾਲ ਵਧਾਉਣ ਦਾ ਦੋਸ਼ ਹੈ।
301 ਕਿੱਲੋ ਭਾਰ ਵਾਲੇ ਸੱਦਾਮ ਦਾ ਇਕ ਸਾਲ ਬਾਅਦ ਭਾਰ ਹੋ ਜਾਏਗਾ 151 ਕਿੱਲੋ
NEXT STORY