ਨਵੀਂ ਦਿੱਲੀ(ਇੰਟ.)—ਇਰਾਕ ਤੋਂ ਆਏ ਅਲੀ ਸੱਦਾਮ ਨਾਂ ਦੇ ਇਕ ਮਰੀਜ਼ ਨੂੰ ਮੋਟਾਪਾ, ਬੇਕਾਬੂ ਸ਼ੂਗਰ, ਨੀਂਦ ਨਾ ਆਉਣਾ, ਹਾਈ ਬਲੱਡ ਪ੍ਰੈਸ਼ਰ ਅਤੇ ਸਲੀਪ ਐਪੀਨੀਆ ਵਰਗੀਆਂ ਕਈ ਬੀਮਾਰੀਆਂ ਨੇ ਘੇਰਿਆ ਹੋਇਆ ਸੀ। ਉਹ ਤੁਰ-ਫਿਰ ਵੀ ਨਹੀਂ ਸਕਦਾ ਸੀ ਪਰ ਰਾਜਧਾਨੀ ਦੇ ਡਾਕਟਰਾਂ ਨੇ ਉਸ ਦੀ ਸਫਲ ਬਰੀਐਟ੍ਰਿਕ ਸਰਜਰੀ ਕੀਤੀ। ਸਰਜਰੀ ਮਗਰੋਂ ਸ਼ੂਗਰ ਦੀ ਦਵਾਈ ਨਹੀਂ ਲੈਣੀ ਪਈ। ਇਲਾਜ ਕਰਨ ਵਾਲੇ ਡਾਕਟਰਾਂ ਦਾ ਦਾਅਵਾ ਹੈ ਕਿ 12 ਮਹੀਨਿਆਂ 'ਚ 158 ਕਿਲੋ ਵਜ਼ਨ ਘਟਾਇਆ ਜਾ ਸਕੇਗਾ। ਪਿਛਲੇ ਕਈ ਵਰ੍ਹਿਆਂ ਤੋਂ ਅਲੀ ਦਾ ਖਾਣਾ-ਪੀਣਾ ਬੇਹੱਦ ਹੈਵੀ ਸੀ। ਉਹ ਰੋਜ਼ਾਨਾ ਬ੍ਰੇਕ ਫਾਸਟ 'ਚ 24 ਅੰਡੇ, ਲੰਚ 'ਚ 12 ਰੋਟੀਆਂ ਤੋਂ ਇਲਾਵਾ ਦੋ ਚਿਕਨ, ਡਿਨਰ 'ਚ ਮਟਨ ਅਤੇ ਦੋ ਲੀਟਰ ਦੁੱਧ ਰੋਜ਼ਾਨਾ ਲੈਂਦੇ ਸਨ। ਪਿਛਲੇ 4 ਸਾਲ ਤੋਂ ਅਲੀ ਦਾ ਭਾਰ ਤੇਜ਼ੀ ਨਾਲ ਵੱਧ ਰਿਹਾ ਸੀ ਅਤੇ ਉਹ ਉਨ੍ਹਾਂ ਦਾ ਭਾਰ 301 ਕਿਲੋਗ੍ਰਾਮ ਤਕ ਪਹੁੰਚ ਗਿਆ। ਵਜ਼ਨ ਦੇ ਵਧਣ ਨਾਲ ਉਸ ਨੂੰ ਕਈ ਬੀਮਾਰੀਆਂ ਨੇ ਘੇਰ ਲਿਆ। ਰਾਜਧਾਨੀ ਦੇ ਬੀ. ਐੱਲ. ਕੇ. ਸੁਪਰ ਸਪੈਸ਼ਲਿਟੀ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਕੀਤਾ ਗਿਆ ਹੈ।
ਇਥੋਂ ਦੇ ਡਾਕਟਰ ਦੀਪ ਗੋਇਲ ਨੇ ਦੱਸਿਆ ਕਿ ਉਸ ਦੇ ਸਰੀਰ ਦੇ ਵੱਖ-ਵੱਖ ਅੰਗਾਂ 'ਤੇ ਫੈਟ ਦੀਆਂ ਕਈ ਪਰਤਾਂ ਚੜ੍ਹ ਗਈਆਂ ਸਨ।
ਉਨ੍ਹਾਂ ਦੇ ਹਾਰਟ , ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕਾਬੂ ਕਰਨਾ ਵੀ ਇਕ ਚੁਣੌਤੀ ਸੀ। ਹੁਣ ਉਹ ਆਪਣੇ ਚਲ ਰਹੇ ਇਲਾਜ ਨਾਲ 12 ਮਹੀਨਿਆਂ 'ਚ ਆਪਣਾ ਵਜ਼ਨ ਲੱਗਭਗ ਅੱਧਾ ਕਰ ਸਕਣਗੇ।
ਮੋਦੀ ਦਾ ਪ੍ਰਭੂ ਨੂੰ ਸਵਾਲ
NEXT STORY