ਨਵੀਂ ਦਿੱਲੀ- ਸਰਕਾਰ ਨੇ ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਨੂੰ ਦੇਖਦੇ ਹੋਏ ਇਸ ਦੇ ਦਰਾਮਦ ਮੁੱਲ ਕ੍ਰਮਵਾਰ 10 ਡਾਲਰ ਅਤੇ 31 ਡਾਲਰ ਵਧਾ ਦਿੱਤੇ ਹਨ।
ਕੇਂਦਰੀ ਉਤਪਾਦਨ ਅਤੇ ਸੀਮਾ ਸ਼ੁਲਕ ਬੋਰਡ ਨੇ ਸੋਨੇ ਦਾ ਦਰਾਮਦ ਮੁੱਲ 375 ਡਾਲਰ ਪ੍ਰਤੀ 10 ਗ੍ਰਾਮ ਤੋਂ ਵਧਾ ਕੇ 385 ਡਾਲਰ ਕਰ ਦਿੱਤਾ ਹੈ। ਇਸੇ ਤਰ੍ਹਾਂ ਚਾਂਦੀ ਦਾ ਦਰਾਮਦ ਮੁੱਲ 512 ਡਾਲਰ ਤੋਂ ਵਧਾ ਕੇ 543 ਡਾਲਰ ਪ੍ਰਤੀ ਕਿਲੋਗ੍ਰਾਮ ਕਰ ਦਿੱਤਾ ਗਿਆ ਹੈ। ਦਰਾਮਦ ਮੁੱਲ ਉਹ ਕੀਮਤ ਹੈ ਜਿਸ ਦੇ ਆਧਾਰ 'ਤੇ ਦਰਾਮਦ ਸੋਨੇ-ਚਾਂਦੀ 'ਤੇ ਲੱਗਣ ਵਾਲੇ ਸ਼ੁਲਕ ਦੀ ਗਿਣਤੀ ਕੀਤੀ ਜਾਂਦੀ ਹੈ।
ਖ਼ੁਸ਼ਖ਼ਬਰੀ! ਹੁਣ ਮਿਲੇਗਾ ਅਨਲਿਮਟਿਡ 3G ਨੈੱਟ, ਉਹ ਵੀ ਇੰਨੀ ਘੱਟ ਕੀਮਤ 'ਤੇ
NEXT STORY