ਨਵੀਂ ਦਿੱਲੀ- ਮੋਬਾਈਲ 'ਚ ਵਟਸਐਪ, ਫੇਸਬੁੱਕ ਤੋਂ ਇਲਾਵਾ ਹੋਰ ਐਪ ਇਸਤੇਮਾਲ ਕਰਦੇ ਹਏ ਡਾਟਾ ਕਦੋਂ ਖਤਮ ਹੋ ਜਾਂਦਾ ਹੈ ਪਤਾ ਹੀ ਨਹੀਂ ਲਗਦਾ। ਅਜਿਹੇ 'ਚ ਬੀ.ਐੱਸ.ਐੱਨ.ਐੱਲ. ਤੁਹਾਡੇ ਲਈ ਕਿਫਾਇਤੀ ਕੀਮਤ 'ਤੇ ਅਨਲਿਮਟਿਡ 3G ਡਾਟਾ ਪਲਾਨ ਲੈ ਕੇ ਆਇਆ ਹੈ।
ਬੀ.ਐੱਸ.ਐੱਨ.ਐਲ. ਦੇ ਇਸ ਇੰਟਰਨੈੱਟ ਪਲਾਨ ਦੇ ਮੁਤਾਬਕ 240 ਰੁਪਏ ਦੇ ਰਿਚਾਰਜ 'ਤੇ ਅਨਲਿਮਟਿਡ 3G ਇੰਟਰਨੈੱਟ ਮਿਲੇਗਾ, ਜਿਸ 'ਚ 1GB ਤੋਂ ਬਾਅਦ ਸਪੀਡ 80kbps ਹੋ ਜਾਵੇਗੀ। ਜਦੋਂਕਿ 340 ਰੁਪਏ ਦੇ ਰਿਚਾਰਜ 'ਤੇ 2GB ਤੋਂ ਬਾਅਦ ਸਪੀਡ 80kbps ਹੋਵੇਗਾ। ਇਹ ਦੋਵੇਂ ਪਲਾਨ ਫ੍ਰੀ ਡਾਟਾ ਰੋਮਿੰਗ ਦੀ ਸਹੂਲਤ ਵੀ ਦਿੰਦੇ ਹਨ।
ਇਹ ਪਲਾਨ ਬੀ.ਐੱਸ.ਐੱਨ.ਐੱਲ. ਦੇ ਪੋਸਟ-ਪੇਡ ਯੂਜ਼ਰਸ ਦੇ ਲਈ ਹੈ ਜੋ ਕਿ ਪੰਜਾਬ ਸਮੇਤ ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ, ਜੰਮੂ ਕਸ਼ਮੀਰ, ਆਂਧਰ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਦੇ ਬੀ.ਐੱਸ.ਐੱਨ.ਐੱਲ. ਯੂਜ਼ਰਸ ਦੇ ਲਈ ਲਾਂਚ ਕੀਤਾ ਗਿਆ ਹੈ।
ਵਟਸਐਪ ਯੂਜ਼ਰਸ ਦੇ ਲਈ ਵੱਡੀ ਖ਼ਬਰ, ਹੁਣ ਨਹੀਂ ਕਰਨੀਆਂ ਪੈਣਗੀਆਂ ਕਿਸੇ ਦੀਆਂ ਮਿੰਨਤਾਂ
NEXT STORY