ਨਵੀਂ ਦਿੱਲੀ- ਸੰਸਾਰਕ ਪੱਧਰ 'ਤੇ ਆਈ ਮਜ਼ਬੂਤੀ ਦੇ ਕਾਰਨ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 200 ਰੁਪਏ ਚੜ੍ਹ ਕੇ 26775 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਅਤੇ ਸਥਾਨਕ ਉਦਯੋਗਿਕ ਮੰਗ ਆਉਣ ਨਾਲ ਚਾਂਦੀ 150 ਰੁਪਏ ਚਮਕ ਕੇ 37350 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਸਿੰਗਾਪੁਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੋਨਾ ਹਾਜ਼ਰ 0.22 ਫੀਸਦੀ ਤੇਜ਼ ਹੋ ਕੇ 1185.65 ਡਾਲਰ ਪ੍ਰਤੀ ਔਂਸ ਰਿਹਾ। ਅਮਰੀਕੀ ਸੋਨਾ ਵਾਅਦਾ ਵੀ 0.20 ਫੀਸਦੀ ਚੜ੍ਹ ਕੇ 1185.50 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ 'ਚ ਕਮਜ਼ੋਰੀ ਆਉਣ ਨਾਲ ਪੀਲੀ ਧਾਤ ਨੂੰ ਸਮਰਥਨ ਮਿਲਿਆ ਹੈ। ਹਾਲਾਂਕਿ ਇਸ 'ਤੇ ਅਜੇ ਵੀ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਉਣ ਦੇ ਖਦਸ਼ੇ ਦਾ ਦਬਾਅ ਹੈ। ਉਨ੍ਹਾਂ ਨੇ ਕਿਹਾ ਕਿ ਨਿਵੇਸ਼ਕਾਂ ਦੀਆਂ ਨਿਗਾਹਾਂ ਸ਼ੁੱਕਰਵਾਰ ਨੂੰ ਹੋਣ ਵਾਲੇ ਅਮਰੀਕਾ ਦੇ ਗੈਰ ਖੇਤੀ ਖੇਤਰ ਦੇ ਰੋਜ਼ਗਾਰ ਅੰਕੜਿਆਂ 'ਤੇ ਲੱਗੀਆਂ ਹੋਈਆਂ ਹਨ। ਇਸ ਦੌਰਾਨ ਸਿੰਗਾਪੁਰ 'ਚ ਚਾਂਦੀ 0.06 ਫੀਸਦੀ ਹੇਠਾਂ ਆ ਕੇ 16.61 ਡਾਲਰ ਪ੍ਰਤੀ ਔਂਸ ਰਹੀ।
ਲਾਂਚ ਤੋਂ ਪਹਿਲਾਂ ਲੀਕ ਹੋਇਆ ਸਸਤਾ ਆਈਫੋਨ, ਜਾਣੋ ਕੀ ਹੈ ਖਾਸ (ਦੇਖੋ ਤਸਵੀਰਾਂ)
NEXT STORY