ਜਿਓਮੀ ਨੇ ਆਪਣੀ 5ਵੀਂ ਵਰ੍ਹੇਗੰਢ 'ਤੇ ਨਵੇਂ ਸਮਾਰਟਫੋਨ ਰੈਡਮੀ 2A ਤੋਂ ਪਰਦਾ ਚੁੱਕ ਦਿੱਤਾ ਹੈ। ਕੰਪਨੀ ਦਾ ਇਹ ਫੋਨ ਰੈਡਮੀ 2 ਦਾ ਅਗਲਾ ਵਰਜ਼ਨ ਹੈ। ਇਸ ਦੇ ਇਲਾਵਾ ਕੰਪਨੀ ਨੇ ਐਮ.ਆਈ. ਨੋਟ ਦਾ ਪਿੰਕ ਵਰਜ਼ਨ ਵੀ ਲਾਂਚ ਕੀਤਾ ਗਿਆ ਹੈ। ਰੈਡਮੀ 2A ਇਕ ਲਓ ਬਜਟ ਵਾਲਾ ਸਮਾਰਟਫੋਨ ਹੈ ਜੋ ਵਧੀਆ ਫੀਚਰਸ ਦੇ ਨਾਲ ਆਉਂਦਾ ਹੈ।
ਰੈਡਮੀ 2A 'ਚ 4.7 ਇੰਚ ਦੀ ਐਚ.ਡੀ. ਸਕਰੀਨ ਲੱਗੀ ਹੈ ਪਰ ਰੈਡਮੀ 2A 'ਚ 64 ਬਿੱਚ ਵਾਲੇ ਸਨੈਪਡਰੈਗਨ 410 Soc ਦੀ ਥਾਂ 1.5 ਜੀ.ਐਚ.ਜ਼ੈਡ. ਦਾ ਕਵਾਡਕੋਰ ਲੀਡਕੋਰ L1860C ਪ੍ਰੋਸੈਸਰ ਦਿੱਤਾ ਗਿਆ ਹੈ। ਜਿਸ ਦੇ ਨਾਲ 1 ਜੀ.ਬੀ. ਰੈਮ ਕੰਮ ਕਰਦੀ ਹੈ। ਹੋਰ ਫੀਚਰਸ ਦੀ ਗੱਲ ਕਰੀਏ ਤਾਂ ਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਫਲੈਸ਼ ਦੇ ਨਾਲ ਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ, ਡਿਊਲ ਸਿਮ ਸਪੋਰਟ, 4ਜੀ ਐਲ.ਟੀ.ਈ. ਕੁਨੈਕਟੀਵਿਟੀ, 2200 ਐਮ.ਏ.ਐਚ. ਦੀ ਬੈਟਰੀ ਤੇ ਐਂਡਰਾਇਡ ਕਿਟਕੈਟ ਦੇ ਨਾਲ ਐਮ.ਆਈ.ਯੂ.ਆਈ. 6 ਕੰਮ ਕਰਦਾ ਹੈ। ਇਸ ਫੋਨ ਨੂੰ ਚਾਈਨਾ 'ਚ ਪੇਸ਼ ਕੀਤਾ ਗਿਆ ਹੈ ਤੇ ਇਸ ਦੀ ਕੀਮਤ 599 ਯੁਆਨ ਰੱਖੀ ਗਈ ਹੈ ਜੋ ਭਾਰਤੀ ਕੀਮਤ ਦੇ ਹਿਸਾਬ ਨਾਲ ਲੱਗਭਗ 6100 ਰੁਪਏ ਹੈ।
ਸੋਨਾ ਹੋਇਆ ਮਹਿੰਗਾ, ਜਾਣੋ ਅੱਜ ਦੇ ਭਾਅ
NEXT STORY