ਮੁੰਬਈ- ਨਵੇਂ ਮਾਲੀ ਸਾਲ ਦਾ ਬਾਜ਼ਾਰ ਨੇ ਸ਼ਾਨਦਾਰ ਸਵਾਗਤ ਕੀਤਾ ਹੈ ਅਤੇ ਪਹਿਲੇ ਹੀ ਦਿਨ ਬਾਜ਼ਾਰ 'ਚ 300 ਅੰਕਾਂ ਤੋਂ ਜ਼ਿਆਦਾ ਦੀ ਤੇਜ਼ੀ ਦੇਖੀ ਗਈ ਹੈ। ਸੈਂਸੈਕਸ-ਨਿਫਟੀ ਲਗਭਗ 1.25 ਫੀਸਦੀ ਦੀ ਤੇਜ਼ੀ ਦੇ ਨਾਲ ਬੰਦ ਹੋਏ ਹਨ। ਮਿਡਕੈਪ ਸ਼ੇਅਰ 1.5 ਫੀਸਦੀ ਅਤੇ ਸਮਾਲਕੈਪ ਸ਼ੇਅਰ 2.35 ਫੀਸਦੀ ਦੇ ਉਛਾਲ ਦੇ ਨਾਲ ਬੰਦ ਹੋਏ ਹਨ।
ਫਿਲਹਾਲ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 302.65 ਅੰਕ ਯਾਨੀ ਕਿ 1.08 ਫੀਸਦੀ ਦੀ ਬੜ੍ਹਤ ਦੇ ਨਾਲ 28260 ਦੇ ਪੱਧਰ 'ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਨਿਫਟੀ 95.25 ਅੰਕ ਯਾਨੀ ਕਿ 1.12 ਫੀਸਦੀ ਚੜ੍ਹ ਕੇ 8586 ਦੇ ਪੱਧਰ 'ਤੇ ਬੰਦ ਹੋਇਆ ਹੈ।
ਬਾਜ਼ਾਰ 'ਚ ਬੈਂਕ ਸੈਕਟਰ 2.37 ਫੀਸਦੀ ਦੀ ਬੜ੍ਹਤ ਦੇ ਨਾਲ ਬੰਦ ਹੋਇਆ ਹੈ ਅਤੇ ਹੈਲਥਕੇਅਰ ਸੈਕਟਰ 'ਚ 2.31 ਫੀਸਦੀ ਦਾ ਉਛਾਲ ਰਿਹਾ। ਰੀਅਲਟੀ ਸ਼ੇਅਰ 1.62 ਫੀਸਦੀ ਉੱਪਰ ਰਹੇ ਅਤੇ ਐੱਫ.ਐੱਮ.ਸੀ.ਜੀ. ਸ਼ੇਅਰਾਂ 'ਚ 1.34 ਫੀਸਦੀ ਦੀ ਉਛਾਲ ਦਰਜ ਕੀਤੀ ਗਈ। ਆਈ.ਟੀ. ਸ਼ੇਅਰਾਂ 'ਚ 1.11 ਫੀਸਦੀ ਅਤੇ ਟੈਕਨਾਲੋਜੀ ਸ਼ੇਅਰਾਂ 'ਚ 0.5 ਫੀਸਦੀ ਦੀ ਗਿਰਾਵਟ ਦੇ ਨਾਲ ਕਾਰੋਬਾਰ ਬੰਦ ਹੋਇਆ।
ਹੁਣ ਵਿਦੇਸ਼ੀ ਭੋਜਨ ਦਾ ਮਜ਼ਾ ਲੈਣ ਦੇ ਲਈ ਹੋ ਜਾਓ ਤਿਆਰ
NEXT STORY