ਨਵੀਂ ਦਿੱਲੀ- ਸੈਂਸੈਕਸ ਤਿੰਨ ਹਫਤੇ ਦੀ ਲਗਾਤਾਰ ਗਿਰਾਵਟ ਤੋਂ ਬਾਅਦ ਬੁੱਧਵਾਰ ਨੂੰ ਫਾਰਮਾਸਿਊਟਿਕਲਸ ਇੰਡਸਟ੍ਰੀਜ਼ ਅਤੇ ਰੈਨਬੈਕਸੀ ਲੈਬਰੋਟਰੀਜ਼ ਦੀ ਤੇਜ਼ੀ ਦੀ ਬਦੌਲਤ 300 ਅੰਕਾਂ ਉਛਲਿਆ ਹੈ।
ਸੈਂਸੈਕਸ ਇਸ ਹਫਤੇ 2.92 ਫੀਸਦੀ ਜਾਂ 801.50 ਅੰਕ ਲਾਮਬੰਦ ਹੋਇਆ। ਰਿਪੋਰਟਾਂ ਦੇ ਮੁਤਾਬਕ ਇਹ ਜਨਵਰੀ 23 ਤੋਂ ਬਾਅਦ ਦੀ ਸਭ ਤੋਂ ਵੱਡੀ ਹਫਤੇਵਾਰੀ ਤੇਜ਼ੀ ਹੈ। ਇਸੇ ਸਮੇਂ ਦੇ ਦੌਰਾਨ ਨਿਫਟੀ ਨੇ 2.94 ਫੀਸਦੀ ਜਾਂ 244.85 ਅੰਕਾਂ ਦੀ ਤੇਜ਼ੀ ਪ੍ਰਾਪਤ ਕੀਤੀ।
ਬਾਜ਼ਾਰ ਵੀਰਵਾਰ ਨੂੰ ਮਹਾਵੀਰ ਜੈਅੰਤੀ ਦੇ ਮੌਕੇ 'ਤੇ ਬੰਦ ਰਹਿਣਗੇ ਅਤੇ 2 ਅਪ੍ਰੈਲ ਨੂੰ ਗੁਡ ਫ੍ਰਾਈਡੇ ਦੇ ਚਲਦੇ ਬਾਜ਼ਾਰ ਬੰਦ ਰਹਿਣਗੇ।
ਮਾਹਿਰਾਂ ਦੇ ਮੁਤਾਬਕ ਜਨਵਰੀ-ਮਾਰਚ ਦੇ ਆਮਦਨ ਦੇ ਅੰਕੜੇ ਅਤੇ ਰਿਜ਼ਰਵ ਬੈਂਕ ਦੀ ਪਾਲਿਸੀ ਦੀ ਸਮੀਖਿਆ ਜੋ ਕਿ 7 ਅਪ੍ਰੈਲ ਨੂੰ ਹੋ ਸਕਦੀ ਹੈ, ਉਹ ਮਾਰਕਿਟ ਦੀ ਦਿਸ਼ਾ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 302.65 ਅੰਕ ਯਾਨੀ ਕਿ 1.08 ਫੀਸਦੀ ਦੀ ਬੜ੍ਹਤ ਦੇ ਨਾਲ 28260 ਦੇ ਪੱਧਰ 'ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਨਿਫਟੀ 95.25 ਅੰਕ ਯਾਨੀ ਕਿ 1.12 ਫੀਸਦੀ ਚੜ੍ਹ ਕੇ 8586 ਦੇ ਪੱਧਰ 'ਤੇ ਬੰਦ ਹੋਇਆ ਹੈ।
ਮੋਬਾਈਲ ਫੋਨ 'ਤੇ ਮੇਲ ਖੋਲ੍ਹਦੇ ਹੋ ਤਾਂ ਤੁਹਾਡੇ ਲਈ ਹੈ ਇਹ ਖਬਰ
NEXT STORY