ਨਵੀਂ ਦਿੱਲੀ- ਐਂਡਰਾਇਡ ਸਮਾਰਟਫੋਨਸ ਦੇ ਲਈ ਗੂਗਲ ਆਪਣੇ ਜੀ-ਮੇਲ ਐਪ ਦਾ ਨਵਾਂ ਵਰਜ਼ਨ ਲੈ ਕੇ ਆਇਆ ਹੈ। ਜੀ-ਮੇਲ ਦਾ ਇਹ ਨਵਾਂ ਵਰਜ਼ਨ ਸਮਾਰਟਫੋਨਸ 'ਤੇ ਮੇਲ ਖੋਲ੍ਹਣ ਵਾਲਿਆਂ ਲਈ ਬਹੁਤ ਹੀ ਉਪਯੋਗੀ ਹੈ। ਇਸ ਦੇ ਤਹਿਤ ਸਮਾਰਟਫੋਨ 'ਚ ਆਉਣ ਵਾਲੇ ਸਾਰੇ ਈ-ਮੇਲ ਇਕ ਹੀ ਥਾਂ 'ਤੇ ਦੇਖੇ ਜਾ ਸਕਦੇ ਹਨ।
ਜੀ-ਮੇਲ ਦੇ ਇਸ ਨਵੇਂ ਵਰਜ਼ਨ 'ਚ ਇਕ ਯੂਨੀਫਾਈਡ ਇਨਬਾਕਸ ਦਿੱਤਾ ਗਿਆ ਹੈ। ਮੋਬਾਈਲ ਫੋਨ 'ਚ ਆਉਣ ਵਾਲੇ ਸਾਰੇ ਮੇਲ ਨੂੰ ਚੈਕ ਕਰਨ ਲਈ ਹੁਣ ਤੁਹਾਨੂੰ ਵੱਖ-ਵੱਖ ਅਕਾਊਂਟਸ 'ਤੇ ਜਾਣ ਦੇ ਝੰਝਟ ਤੋਂ ਛੁਟਕਾਰਾ ਦਿਲਾਉਂਦਾ ਹੈ। ਇਸ ਯੂਨੀਫਾਈਡ ਬਾਕਸ 'ਚ ਸਾਰੇ ਆਉਣ ਵਾਲੇ ਈ-ਮੇਲ ਇਕ ਹੀ ਥਾਂ 'ਤੇ ਦੇਖੇ ਜਾ ਸਕਦੇ ਹਨ। ਨਵੇਂ ਜੀ-ਮੇਲ ਐਪ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਇਸ 'ਚ ਜੀ-ਮੇਲ, ਪੀ.ਓ.ਪੀ./ਆਈ.ਐਮ.ਏ.ਪੀ. ਮੇਲ ਤੇ ਯਾਹੂ ਤੇ ਆਊਟਲੁੱਕ ਦੇ ਆਉਣ ਵਾਲੇ ਮੇਲ ਸ਼ਾਮਲ ਹੋਣਗੇ।
ਮੋਦੀ ਨੇ ਰਾਉਰਕੇਲਾ ਇਸਪਾਤ ਪਲਾਂਟ ਦੇ ਨਵੇਂ ਪ੍ਰਾਜੈਕਟ ਨੂੰ ਦੇਸ਼ ਨੂੰ ਸਮਰਪਤ ਕੀਤਾ
NEXT STORY