ਨਵੀਂ ਦਿੱਲੀ- ਹੋਂਡਾ ਕਾਰਸ ਇੰਡੀਆ ਨੇ ਮਾਰਚ 2015 'ਚ ਘਰੇਲੂ ਬਾਜ਼ਾਰ 'ਚ 22,696 ਕਾਰਾਂ ਦੀ ਵਿਕਰੀ ਕੀਤੀ ਜੋ ਪਿਛਲੇ ਸਾਲ ਮਾਰਚ 'ਚ ਹੋਈ ਵਿਕਰੀ ਦੀ ਤੁਲਨਾ 'ਚ 23.17 ਫੀਸਦੀ ਵੱਧ ਹੈ। ਹੋਂਡਾ ਕਾਰਸ ਇੰਡੀਆ ਲਿਮਟਿਡ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਪਿਛਲੇ ਸਾਲ ਮਾਰਚ 'ਚ ਉਸ ਨੇ 18426 ਕਾਰਾਂ ਦੀ ਵਿਕਰੀ ਕੀਤੀ ਸੀ।
ਪਿਛਲੇ ਮਹੀਨੇ ਕੰਪਨੀ ਨੇ ਛੋਟੀ ਕਾਰ ਬ੍ਰਾਇਓ ਦੀਆਂ 1642, ਕਾਮਪੈਕਟ ਸੇਡਾਨ ਅਮੇਜ਼ ਦੀਆਂ 8128, ਮੋਬਿਲਿਓ ਦੀਆਂ 3049 ਤੇ ਮਿਡ ਸਾਈਜ਼ ਸੇਡਾਨ ਸਿਟੀ ਦੀਆਂ 9777 ਇਕਾਈਆਂ ਦੀ ਵਿਕਰੀ ਕੀਤੀ।
ਤਿੰਨ ਹਫਤੇ ਦੀ ਲਗਾਤਾਰ ਗਿਰਾਵਟ ਤੋਂ ਬਾਅਦ ਸੈਂਸੈਕਸ ਇਸ ਹਫਤੇ 800 ਅੰਕ ਉਛਲਿਆ
NEXT STORY