ਜੈਪੁਰ-ਸ਼ਹਿਰ ਦੇ ਬੜੀਸਾਦੜੀ ਕਸਬੇ 'ਚ ਇਕ ਦੁਕਾਨ 'ਚ ਸਿਲੰਡਰ ਫਟਣ ਨਾਲ ਅਜਿਹਾ ਭਿਆਨਕ ਧਮਾਕਾ ਹੋਇਆ ਕਿ ਉੱਥੇ ਕੰਮ ਕਰਦੇ ਲੋਕਾਂ ਦੀ ਚਮੜੀ ਦੀ ਉਧੇੜ ਕੇ ਰੱਖ ਦਿੱਤੀ। ਇਸ ਹਾਦਸੇ ਦੌਰਾਨ ਦੁਕਾਨ ਮਾਲਕ ਸਮੇਤ 6 ਲੋਕ ਗੰਭੀਰ ਤੌਰ 'ਤੇ ਜ਼ਖਮੀਂ ਹੋ ਗਏ ਹਨ। ਜਾਣਕਾਰੀ ਮੁਤਾਬਕ ਘੰਟਾਘਰ ਚੌਰਾਹੇ ਕੋਲ ਮੰਗਲਮ ਜਵੈਲਰਸ 'ਤੇ ਮਾਲਕ ਨਟਵਰ ਗੈਸ ਸਿਲੰਡਰ ਰਾਹੀਂ ਸੋਨੇ ਦੀ ਜਲਾਈ ਦਾ ਕੰਮ ਕਰ ਰਿਹਾ ਸੀ। ਇਸ ਦੌਰਾਨ ਗੈਸ ਦੇ ਲੀਕ ਹੋ ਜਾਣ ਕਾਰਨ ਸਿਲੰਡਰ 'ਚ ਧਮਾਕਾ ਹੋ ਗਿਆ। ਇਸ ਧਮਾਕੇ ਨਾਲ ਦੁਕਾਨ ਦੇ ਮਾਲਕ ਸਮੇਤ ਉੱਥੇ ਕੰਮ ਕਰਦੇ ਕਈ ਵਿਅਕਤੀਆਂ ਦੀ ਤਾਂ ਚਮੜੀ ਹੀ ਉਧੜ ਗਈ, ਜਿਨ੍ਹਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਭਰਤੀ ਕਰਾਇਆ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਦੁਕਾਨ ਮਾਲਕ ਨਟਵਰ ਸੋਨੀ ਤਾਂ ਉਛਲ ਕੇ ਦੁਕਾਨ ਦੇ ਬਾਹਰ ਹੀ ਜਾ ਡਿਗਿਆ।
ਧਮਾਕੇ ਤੋਂ ਬਾਅਦ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਨਗਰਪਾਲਿਕ ਦੇ ਟੈਂਕਰ ਅਤੇ ਦੋ ਨਿਜੀ ਟੈਕਰਾਂ ਦੇ ਮਾਧਿਅਮ ਨਾਲ ਇਸ ਅੱਗ 'ਤੇ ਕਾਬੂ ਪਾਇਆ ਗਿਆ। ਇਸ ਧਮਾਕੇ ਨਾਲ ਵੱਡੀ ਗਿਣਤੀ 'ਚ ਲੋਕ ਦੁਕਾਨ ਦੇ ਬਾਹਰ ਇਕੱਠੇ ਹੋ ਗਏ ਅਤੇ ਤੌਬਾ-ਤੌਬਾ ਕਰ ਉੱਠੇ।
ਸਹੇਲੀ ਨੇ ਹੀ ਖਿੱਚੀ ਸੀ ਅਸ਼ਲੀਲ ਫੋਟੋ, 2 ਸਾਲ ਵਿੱਚੋ-ਵਿੱਚ ਪਿਸਦੀ ਰਹੀ
NEXT STORY