ਮਾਂਟ੍ਰੀਅਲ—ਕੈਨੇਡਾ ਜਾਣ ਦੀ ਚਾਹ ਕੁੜੀਆਂ-ਮੁੰਡਿਆਂ ਵਿਚ ਬਰਾਬਰ ਦੀ ਹੁੰਦੀ ਹੈ ਅਤੇ ਇਸ ਚਾਹਤ ਨਾਲ ਪੰਜਾਬੀ ਹੀ ਨਹੀਂ ਸਗੋਂ ਹੋਰ ਦੇਸ਼ਾਂ ਦੇ ਨਾਗਰਿਕ ਵੀ ਲਬਰੇਜ਼ ਹਨ। ਪਰ ਕੈਨੇਡਾ ਲਿਜਾ ਕੇ ਉਨ੍ਹਾਂ ਨਾਲ ਜੋ ਕੁਝ ਹੁੰਦਾ ਹੈ, ਇਹ ਸੁਣ ਕੇ ਸ਼ਾਇਦ ਕੋਈ ਵੀ ਕੁੜੀ ਅੱਗੇ ਤੋਂ ਕੈਨੇਡਾ ਨਹੀਂ ਜਾਣਾ ਚਾਹੇਗੀ ਜਾਂ ਫਿਰ ਪੱਕੇ ਪੈਰੀਂ ਕੈਨੇਡਾ ਜਾਵੇਗੀ। ਇਕ ਮਾਮਲੇ ਵਿਚ ਕੈਨੇਡੀਆਈ ਪੁਲਸ ਨੇ ਦੇਹ ਵਪਾਰ ਵਿਚ ਲੱਗੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਤਕਰੀਬਨ 500 ਔਰਤਾਂ ਦੀ ਤਸਕਰੀ ਕਰਕੇ ਉਨ੍ਹਾਂ ਨੂੰ ਦੇਸ਼ ਤੋਂ ਲੈ ਕੇ ਆਇਆ ਸੀ। ਇਨ੍ਹਾਂ ਔਰਤਾਂ ਵਿਚ ਜ਼ਿਆਦਾਤਰ ਦੱਖਣੀ ਕੋਰੀਆ ਅਤੇ ਚੀਨ ਦੀਆਂ ਹਨ। ਕੈਨੇਡਾਈ ਫੈਡਰਲ ਪੁਲਸ ਨੇ ਦੱਸਿਆ ਕਿ ਦੇ ਵਪਾਰ ਵਿਚ ਸ਼ਾਮਲ ਛੇ ਲੋਕਾਂ ਨੂੰ ਟੋਰਾਂਟੋ ਅਤੇ ਮਾਂਟ੍ਰੀਅਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੂੰ ਅਜੇ ਵੀ ਦੋ ਲੋਕਾਂ ਦੀ ਤਲਾਸ਼ ਹੈ, ਜਿਨ੍ਹਾਂ 'ਚੋਂ ਇਕ ਔਰਤ ਦੱਸੀ ਜਾ ਰਹੀ ਹੈ। ਇਹ ਲੋਕ ਨੌਜਵਾਨ ਕੁੜੀਆਂ ਅਤੇ ਔਰਤਾਂ ਨੂੰ ਗੁੰਮਰਾਹ ਕਰਕੇ ਕੈਨੇਡਾ ਲੈ ਕੇ ਆਉਂਦੇ ਸਨ ਅਤੇ ਦੇਹ ਵਪਾਰ ਦੇ ਧੰਦੇ ਵਿਚ ਲਾਉਂਦੇ ਸਨ।
ਪੁਲਸ ਨੇ ਦੱਸਿਆ ਕਿ ਇਹ ਸਮੂਹ ਏਸ਼ੀਆ ਦੇ ਲੋਕਾਂ ਨਾਲ ਜੁੜਿਆ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਮੋਬਾਈਲ ਫੋਨਾਂ ਅਤੇ ਕੰਪਿਊਟਰਾਂ ਤੋਂ ਪੀੜਤਾਂ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਪੀੜਤ ਔਰਤਾਂ ਤੋਂ ਕੈਨੇਡਾ 'ਚ ਦੇਹ ਵਪਾਰ ਕਰਵਾ ਕੇ ਵਾਪਸ ਉਨ੍ਹਾਂ ਦੇ ਦੇਸ਼ ਭੇਜ ਦਿੱਤਾ ਜਾਂਦਾ ਸੀ।
ਮੁਸ਼ੱਰਫ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ
NEXT STORY