ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਦੇ ਖਿਲਾਫ ਇੱਥੋਂ ਦੀ ਇਕ ਅਦਾਲਤ ਨੇ ਗੈਰ ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ। ਇਹ ਵਾਰੰਟ ਸਾਲ 2007 ਵਿਚ ਲਾਲ ਮਸਜਿਦ ਦੇ ਮੌਲਵੀ ਅਬਦੁਲ ਰਾਸ਼ਿਦ ਗਾਜ਼ੀ ਦੇ ਕਤਲ ਦੇ ਮਾਮਲੇ ਵਿਚ ਅਦਾਲਤ ਵਿਚ ਪੇਸ਼ ਹੋਣ ਦੇ ਵਾਰ-ਵਾਰ ਅਸਫਲ ਰਹਿਣ 'ਤੇ ਜਾਰੀ ਕੀਤਾ ਗਿਆ ਹੈ।
ਇਸਲਾਮਾਬਾਦ ਜ਼ਿਲਾ ਅਤੇ ਸੈਸ਼ਨ ਜਸਟਿਸ ਨੇ ਪੇਸ਼ੀ ਵਿਚ ਛੁੱਟ ਦੀ ਅਰਜ਼ੀ ਖਾਰਜ ਕਰ ਦਿੱਤੀ ਅਤੇ ਉਨ੍ਹਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ। ਅਦਾਲਤ ਨੇ ਸੁਣਵਾਈ 27 ਅਪ੍ਰੈਲ ਤੱਕ ਲਈ ਮੁਲਤਵੀ ਕਰ ਦਿੱਤੀ ਹੈ। ਮੁਸ਼ੱਰਫ ਕਰਾਚੀ ਵਿਚ ਆਪਣੀ ਬੇਟੀ ਨਾਲ ਰਹਿ ਰਹੇ ਹਨ, ਜਿੱਥੇ ਉਨ੍ਹਾਂ ਦੀ ਡਾਕਟਰੀ ਜਾਂਚ ਹੋਈ। ਮਾਮਲਾ ਸਾਲ 2007 ਵਿਚ ਲਾਲ ਮਸਜਿਦ ਵਿਚ ਮੁਹਿੰਮ ਦੇ ਮੌਲਵੀ ਅਤੇ ਉਸ ਦੀ ਮਾਂ ਦੇ ਮਾਰੇ ਜਾਣ ਦੇ ਸਿਲਸਿਲੇ ਵਿਚ ਦਰਜ ਕੀਤਾ ਗਿਆ ਸੀ। ਗਾਜ਼ੀ ਉਸ ਸਮੇਂ ਮਾਰਿਆ ਗਿਆ ਸੀ, ਜਦੋਂ ਫੌਜ ਦੇ ਕਮਾਂਡੋ ਨੇ ਮੁਸ਼ੱਰਫ ਦੇ ਹੁਕਮਾਂ 'ਤੇ ਰਾਜਧਾਨੀ ਸਥਿਤ ਮਸਜਿਦ 'ਤੇ ਹੱਲਾ ਬੋਲ ਦਿੱਤਾ ਸੀ।
ਮਾਮਲੇ ਵਿਚ ਮੁਸ਼ੱਰਫ ਦਾ ਨਾਂ ਸ਼ਾਮਲ ਸੀ ਪਰ ਉਹ ਸਿਹਤ ਅਤੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਕਦੇ ਵੀ ਅਦਾਲਤ ਵਿਚ ਪੇਸ਼ ਨਹੀਂ ਹੋਏ। ਉਨ੍ਹਾਂ 'ਤੇ ਕਈ ਅਦਾਲਤੀ ਮਾਮਲੇ ਚੱਲ ਰਹੇ ਹਨ। ਉਹ 2007 ਵਿਚ ਬੇਨਜ਼ੀਰ ਭੁੱਟੋ ਦੇ ਕਤਲ ਮਾਮਲੇ ਵਿਚ ਵੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਹ ਇਸ ਮਾਮਲੇ ਵਿਚ ਜ਼ਮਾਨਤ 'ਤੇ ਹਨ।
ਪਾਕਿਸਤਾਨ ਵਿਚ ਨਵੰਬਰ 2007 ਵਿਚ ਸੰਵਿਧਾਨ ਨੂੰ ਰੱਦ ਕਰਨ, ਨਸ਼ਟ ਕਰਨ ਅਤੇ ਦੇਸ਼ ਵਿਚ ਐਮਰਜੈਂਸੀ ਲਗਾਉਣ ਦੇ ਮਾਮਲੇ ਦਾ ਸਾਹਮਣਾ ਕਰਨ ਵਾਲੇ ਪਹਿਲੇ ਫੌਜੀ ਨੇਤਾ ਹਨ।
ਆਪਣੀਆਂ ਹੌਟ ਤਸਵੀਰਾਂ ਦੇ ਰਾਹੀਂ ਮਰਦਾਂ ਨੂੰ ਫਸਾਉਂਦੀ ਸੀ ਇਹ ਲੜਕੀ (ਦੇਖੋ ਤਸਵੀਰਾਂ)
NEXT STORY