ਨਿਊਯਾਰਕ- ਫਾਸਟ ਫੂਡ ਦੀ ਦੀਵਾਨੀ ਸਿਰਫ ਸਾਡੀ ਨੌਜਵਾਨ ਪੀੜ੍ਹੀ ਹੀ ਨਹੀਂ ਹੈ ਸਗੋਂ ਕੀੜੀਆਂ ਵੀ ਹਨ। ਸ਼ਹਿਰੀ ਪਰਿਵੇਸ਼ 'ਚ ਰਹਿਣ ਵਾਲੀਆਂ ਕੀੜੀਆਂ ਦੀ ਕੁਝ ਪ੍ਰਜਾਤੀਆਂ ਵੀ ਇਸ ਖਾਦ ਪਦਾਰਥ ਦੀਆਂ ਦੀਵਾਨੀਆਂ ਹਨ। ਜੀ ਹਾਂ ਇਕ ਨਵੀਂ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ। ਜਿਸ 'ਚ ਇਸ ਗੱਲ ਦਾ ਉੱਤਰ ਮਿਲਿਆ ਹੈ ਕਿ ਕੀੜੀਆਂ ਦੀਆਂ ਕੁਝ ਪ੍ਰਜਾਤੀਆਂ ਸਿਰਫ ਸ਼ਹਿਰੀ ਪਰਿਵੇਸ਼ 'ਚ ਹੀ ਕਿਉਂ ਪਾਈਆਂ ਜਾਂਦੀਆਂ ਹਨ। ਸਿੱਟੇ ਲਈ ਕੀੜੀਆਂ ਦੇ ਸਰੀਰ 'ਚ ਆਈਸੋਟੋਪ ਪੱਧਰ ਦਾ ਅਧਿਐਨ ਕੀਤਾ ਗਿਆ ਹੈ।
ਅਮਰੀਕਾ ਦੇ ਨਾਰਥ ਕੈਰੋਲੀਨਾ ਸਟੇਟ ਯੂਨੀਵਰਸਿਟੀ ਦੇ ਮੁੱਖ ਲੇਖਕ ਕਿਲੰਟ ਪੇਨਿਕ ਨੇ ਕਿਹਾ ਹੈ ਕਿ ਅਸੀਂ ਇਸ ਗੱਲ ਦਾ ਪਤਾ ਲਗਾਉਣਾ ਚਾਹੁੰਦੇ ਸੀ ਕਿ ਕੀੜੀਆਂ ਦੀਆਂ ਕੁਝ ਪ੍ਰਜਾਤੀਆਂ ਕਿਉਂ ਸਾਡੇ ਆਲੇ-ਦੁਆਲੇ ਪਾਈਆਂ ਜਾਂਦੀਆਂ ਹਨ ਜਦੋਂਕਿ ਕੁਝ ਪ੍ਰਜਾਤੀਆਂ ਇਸ ਨਾਲ ਮਨੁੱਖ ਗਤੀਵਿਧੀਆਂ ਤੋਂ ਦੂਰ ਵਾਲੇ ਇਲਾਕਿਆਂ 'ਚ ਰਹਿਣਾ ਪਸੰਦ ਕਰਦੀਆਂ ਹਨ। ਅਧਿਐਨ ਲਈ ਖੋਜਕਾਰੀਆਂ ਨੇ 21 ਪ੍ਰਜਾਤੀਆਂ ਦੀਆਂ 100 ਕੀੜੀਆਂ 'ਤੇ ਇਹ ਅਧਿਐਨ ਕੀਤਾ ਜਿਨ੍ਹਾਂ ਨੂੰ ਮੈਨਹਟੱਨ ਦੇ ਫੁੱਟਪਾਥਾਂ, ਪਾਰਕਾਂ ਅਤੇ ਹੋਰ ਥਾਵਾਂ 'ਤੇ ਇਕੱਠਾ ਕੀਤਾ ਗਿਆ।
ਅਧਿਐਨ 'ਚ ਇਹ ਗੱਲ ਪਤਾ ਲੱਗੀ ਹੈ ਕਿ ਸ਼ਹਿਰੀ ਪ੍ਰਜਾਤੀ ਦੀਆਂ ਕੀੜੀਆਂ ਦੇ ਆਹਾਰ ਉਹੀਂ ਹੁੰਦੇ ਹਨ, ਜੋ ਉਥੇ ਦੇ ਮਨੁੱਖਾਂ ਦਾ ਆਹਾਰ ਹਨ। ਮਨੁੱਖ ਸਣੇ ਲਗਭਗ ਸਾਰੇ ਪਸ਼ੂ ਆਪਣੇ ਭੋਜਨ ਦੇ ਰੂਪ 'ਚ ਕਾਰਬਨ ਗ੍ਰਹਿਣ ਕਰਦੇ ਹਨ। ਕਾਰਬਨ ਦੀ ਹੀ ਇਕ ਕਿਸਮ ਸੀ 13 ਮੱਕਾ ਅਤੇ ਗੰਨੇ ਵਰਗੇ ਘਾਹ ਨਾਲ ਸੰਬੰਧਤ ਹੈ ਕਿਉਂਕਿ ਲਗਭਗ ਸਾਰੇ ਜੰਕ ਫੂਡ 'ਚ ਮੱਕਾ ਅਤੇ ਸ਼ਰਕਰਾ ਮੌਜੂਦ ਹੁੰਦੇ ਹਨ। ਇਸ ਲਈ ਸੀ13 ਉਨ੍ਹਾਂ ਸਾਰੀਆਂ ਕੀੜੀਆਂ 'ਚ ਪਾਏ ਜਾਂਦੇ ਹਨ ਜੋ ਮਨੁੱਖ ਆਹਾਰ ਨੂੰ ਗ੍ਰਹਿਣ ਕਰਦੇ ਹਨ। ਦੂਜੇ ਪਾਸੇ ਮਨੁੱਖ ਆਹਾਰ ਗ੍ਰਹਿਣ ਨਾ ਕਰਨ ਵਾਲੀ ਕੀੜੀਆਂ 'ਚ ਸੀ13 ਨਹੀਂ ਪਾਇਆ ਜਾਂਦਾ।
ਸੁਪਨਿਆਂ ਦੇ ਦੇਸ਼ ਅਮਰੀਕਾ 'ਚ ਟੁੱਟਦੇ ਨੇ ਸੁਪਨੇ ਤੜੱਕ ਕਰਕੇ (ਦੇਖੋ ਤਸਵੀਰਾਂ)
NEXT STORY