ਕਾਰਡਿਫ- ਸਾਊਥ ਵੇਲਸ ਦੇ ਅਬਯੂ ਵੇਲ 'ਚ ਰਹਿਣ ਵਾਲੇ ਮਾਈਕ ਹੋਲੀਪਕ 40 ਬੱਚਿਆਂ ਦਾ ਪਿਤਾ ਹੈ। ਸ਼ਰਾਬ ਪੀਣ ਦਾ ਆਦੀ ਅਤੇ ਬੇਰੁਜ਼ਗਾਰ ਮਾਈਕ ਆਪਣਾ ਪਰਿਵਾਰ ਪਾਲਣ ਲਈ ਸਰਕਾਰ ਤੋਂ 4 ਮਿਲੀਅਨ (ਕਰੀਬ 36 ਕਰੋੜ ਰੁਪਏ) ਮਦਦ ਦੀ ਰਾਸ਼ੀ ਲੈ ਚੁੱਕੇ ਹਨ। ਪਰਿਵਾਰ ਦੇ ਮੈਂਬਰਾਂ ਦਾ ਨਾਂ ਯਾਦ ਰਹੇ ਇਸ ਲਈ ਮਾਈਕ ਨੇ ਆਪਣੇ ਪਿੱਠ 'ਤੇ ਫੈਮਿਲੀ ਟ੍ਰੀ ਬਣਵਾਇਆ ਹੈ। ਜਦੋਂ ਵੀ ਉਸ ਦੇ ਪਰਿਵਾਰ 'ਚ ਕੋਈ ਨਵਾਂ ਮੈਂਬਰ ਜੁੜਦਾ ਹੈ ਉਹ ਫੈਮਿਲੀ ਟ੍ਰੀ ਟੈਟੂ ਨੂੰ ਵਧਵਾ ਲੈਂਦੇ ਹਨ।
56 ਸਾਲ ਦੇ ਇਸ ਸ਼ਖਸ ਦਾ ਦਾਅਵਾ ਹੈ ਕਿ ਕਰੀਬ 20 ਔਰਤਾਂ 'ਚੋਂ ਉਸ ਦੇ 40 ਬੱਚੇ ਹਨ। ਇੰਨਾ ਹੀ ਨਹੀਂ ਉਹ ਭਵਿੱਖ 'ਚ ਹੋਰ ਬੱਚੇ ਪੈਦਾ ਕਰਨਾ ਚਾਹੁੰਦਾ ਹੈ। ਮਾਈਕ ਤਿੰਨ ਵਾਰ ਵਿਆਹ ਕਰ ਚੁੱਕੇ ਹਨ। ਉਹ ਦੱਸਦੇ ਹਨ ਕਿ ਜ਼ਿਆਦਾ ਸ਼ਰਾਬ ਪੀਣ ਅਤੇ ਦੂਜੀਆਂ ਔਰਤਾਂ ਨਾਲ ਸੰਬੰਧ ਬਣਾਉਣ ਦੇ ਕਾਰਨ ਸ਼ਾਦੀਸ਼ੁਦਾ ਜ਼ਿਆਦਾ ਚੱਲ ਨਹੀਂ ਪਾਈ। ਉਸ ਦੇ 16 ਬੱਚੇ ਕੇਅਰ ਸੈਂਟਰ 'ਚ ਰਹਿ ਰਹੇ ਹਨ। ਜੇਕਰ ਮੰਨਿਆ ਜਾਵੇ ਕਿ ਹਰ ਬੱਚਾ ਇਕ ਸਾਲ ਤੱਕ ਕੇਅਰ ਸੈਂਟਰ 'ਚ ਰਿਹਾ ਤਾਂ ਸਰਕਾਰ ਨੂੰ ਕਰੀਬ 22 ਕਰੋੜ ਰੁਪਏ ਖਰਚ ਕਰਨੇ ਪਏ ਜੋ ਸਿੱਧਾ-ਸਿੱਧਾ ਕਰਦਾਤਾਵਾਂ ਦੀ ਜੇਬ ਤੋਂ ਗਿਆ। ਮਾਈਕ ਅਤੇ ਉਨ੍ਹਾਂ ਦੇ ਬੱਚਿਆਂ ਦੀ ਮਾਂ ਸਰਕਾਰ ਤੋਂ 500,000 ਪਾਊਂਡ ਦਾ ਕਲੇਮ ਮੰਗ ਸਕਦੀ ਹੈ। ਇਸ ਤੋਂ ਇਲਾਵਾ ਮਾਈਕ ਖੁਦ ਆਪਣੇ ਲਈ 675,00 ਪਾਊਂਡ ਦੀ ਸਹਾਇਤਾ ਰਾਸ਼ੀ ਮੰਗ ਚੁੱਕੇ ਹਨ।
ਆਪਣੇ ਵੱਧਦੇ ਪਰਿਵਾਰ ਦੇ ਬਾਰੇ 'ਚ ਮਾਈਕ ਕਹਿੰਦੇ ਹਨ ਕਿ ਮੈਂ ਬੱਚੇ ਪੈਦਾ ਕਰਨਾ ਕਦੇ ਬੰਦ ਨਹੀਂ ਕਰਾਂਗਾ। ਬਾਈਬਲ 'ਚ ਲਿਖਿਆ ਹੈ ਕਿ ਆਪਣਾ ਪਰਿਵਾਰ ਵਧਾਓ ਅਤੇ ਮੈਂ ਉਹੀਂ ਕਰ ਰਿਹਾ ਹਾਂ ਜੋ ਈਸ਼ਵਰ ਚਾਹੁੰਦੇ ਹਨ। ਮੈਂ ਨਾਮਰਦ ਨਹੀਂ ਹਾਂ ਅਤੇ ਨਾ ਹੀ ਮੈਂ ਗਰਭ ਨਿਰੋਧਕ 'ਚ ਵਿਸ਼ਵਾਸ਼ ਰੱਖਦਾ ਹੈ। ਮੈਨੂੰ ਸੈਕਸ ਪਸੰਦ ਹੈ।
ਮਾਈਕ ਕਾਊਂਸਲ ਹਾਊਸ 'ਚ ਰਹਿੰਦੇ ਹਨ ਅਤੇ ਸਰਕਾਰੀ ਮਦਦ 'ਤੇ ਜ਼ਿੰਦਗੀ ਬਿਤਾ ਰਹੇ ਹਨ। ਉਸ ਦਾ ਕਹਿਣਾ ਹੈ ਕਿ ਉਹ ਸ਼ਰਾਬ ਪੀਣਾ ਬੰਦ ਕਰ ਚੁੱਕੇ ਹਨ ਪਰ ਬੱਚੇ ਪੈਦਾ ਕਰਨਾ ਬੰਦ ਨਹੀਂ ਕਰ ਸਕਦੇ। ਫਿਲਹਾਲ ਉਹ ਆਪਣੀ ਮੰਗੇਤਰ ਡੀਏਨ ਮੋਰਿਸ ਦੇ ਨਾਲ ਰਹਿ ਰਹੇ ਹਨ, ਜੋ ਉਨ੍ਹਾਂ ਤੋਂ 10 ਸਾਲ ਛੋਟੀ ਹੈ।
ਜਾਣੋ ਇੰਸਟਾਗ੍ਰਾਮ ਨੂੰ ਵਕਤ ਪਾਉਣ ਵਾਲੀ ਪੰਜਾਬਣ ਕੁੜੀ ਰੂਪੀ ਕੌਰ ਦੀਆਂ ਕੁਝ ਖਾਸ ਗੱਲਾਂ (ਦੇਖੋ ਤਸਵੀਰਾਂ)
NEXT STORY