ਬਰੈਂਪਟਨ— ਹਾਲ ਦੇ ਦਿਨਾਂ ਵਿਚ ਇਕ ਫੋਟੋ ਪੋਸਟ ਕਰਕੇ ਇੰਸਟਾਗ੍ਰਾਮ ਨੂੰ ਵਕਤ ਪਾਉਣ ਤੇ ਲੋਕਾਂ ਦੇ ਵਿਚਾਰ ਬਦਲਣ ਵਾਲੀ ਪੰਜਾਬਣ ਕੁੜੀ ਮੀਡੀਆ ਤੇ ਸੋਸ਼ਲ ਮੀਡੀਆ ਸਾਈਟਾਂ 'ਤੇ ਛਾਈ ਰਹੀ। ਇਹ ਫੋਟੋ ਕੈਨੇਡਾ ਵਿਚ ਰਹਿਣ ਵਾਲੀ ਪੰਜਾਬੀ ਮੂਲ ਦੀ ਕੁੜੀ ਰੂਪੀ ਕੌਰ ਨੇ ਪੋਸਟ ਕੀਤੀ ਸੀ। ਇਹ ਫੋਟੋ ਮਹਾਵਰੀ ਦੇ ਦਿਨਾਂ ਦੀ ਸੀ, ਜਿਸ ਵਿਚ ਇਕ ਕੁੜੀ ਨੂੰ ਖੂਨ ਦੇ ਦਾਗ ਨਾਲ ਬਿਸਤਰ 'ਤੇ ਪਈ ਹੋਈ ਦਿਖਾਇਆ ਗਿਆ ਸੀ। ਇੰਸਟਾਗ੍ਰਾਮ ਨੇ ਉਸ ਦੀ ਇਹ ਫੋਟੋ ਇਹ ਕਹਿ ਕੇ ਹਟਾ ਦਿੱਤੀ ਸੀ ਕਿ ਇਹ ਇੰਸਟਾਗ੍ਰਾਮ ਦੀਆਂ ਗਾਈਡਲਾਈਨਜ਼ ਦੇ ਮੁਤਾਬਕ ਸਹੀ ਨਹੀਂ ਹੈ। ਇਸ ਨੂੰ ਚੁਣੌਤੀ ਦਿੰਦੇ ਹੋਏ ਰੂਪੀ ਕੌਰ ਨੇ ਨਾ ਸਿਰਫ ਇੰਸਟਾਗ੍ਰਾਮ ਨੂੰ ਉਹ ਫੋਟੋ ਪੋਸਟ ਕਰਨ 'ਤੇ ਮਜ਼ਬੂਰ ਕੀਤਾ ਸਗੋਂ ਇਸ ਇਕ ਫੋਟੋ ਨੇ ਦੁਨੀਆ ਨੂੰ ਮਹਾਵਾਰੀ ਬਾਰੇ ਆਪਣੀ ਸੌੜੀ ਸੋਚ ਬਦਲਣ 'ਤੇ ਮਜ਼ਬੂਰ ਕਰ ਦਿੱਤਾ।
ਹੁਣ ਤੁਸੀਂ ਸੋਚਦੇ ਹੋਵੋਗੇ ਕਿ ਆਖਰ ਇਹ ਕੁੜੀ ਹੈ ਕੌਣ। ਰੂਪੀ ਕੌਰ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਰਹਿੰਦੀ ਹੈ। ਰੂਪੀ ਕੌਰ ਇਕ ਲੇਖਿਕਾ ਅਤੇ ਕਵਿਤਰੀ ਹੈ ਅਤੇ ਉਸ ਵੱਲੋਂ ਸ਼ੇਅਰ ਕੀਤੀ ਮਹਾਵਾਰੀ ਦੀ ਫੋਟੋ ਉਸ ਦੇ ਇਕ ਆਰਟ ਪ੍ਰੋਜੈਕਟ ਦਾ ਹਿੱਸਾ ਸੀ। ਉਸ ਨੇ 'ਮਿਲਕ ਐਂਡ ਹਨੀ' ਦੇ ਨਾਂ ਨਾਲ ਇਕ ਕਿਤਾਬ ਲਿਖੀ ਹੈ। ਮਿਲਕ ਐਂਡ ਹਨੀ ਨੂੰ ਇਕ ਗੀਤ ਵਿਚ ਵੀ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਕੀਰਤ ਕੌਰ ਨੇ ਗਾਇਆ ਸੀ। ਇਹ ਕਿਤਾਬ ਕਵਿਤਾਵਾਂ ਦੀ ਇਕ ਕਿਤਾਬ ਸੀ, ਜਿਨ੍ਹਾਂ ਰਾਹੀਂ ਔਰਤ ਦ ਜਿਊਣ ਦੇ ਸੰਘਰਸ਼ ਨੂੰ ਦਿਖਾਇਆ ਗਿਆ ਹੈ। ਰੂਪੀ ਕੌਰ ਇਕ ਸ਼ਾਨਦਾਰ ਫੋਟੋਗ੍ਰਾਫਰ ਵੀ ਹੈ। ਰੂਪੀ ਕੌਰ ਦੀ ਇਸ ਇਕ ਪਹਿਲ ਨੇ ਦੁਨੀਆ ਦੇ ਸੋਚਣ ਦਾ ਨਜ਼ਰੀਆ ਬਦਲ ਕੇ ਰੱਖ ਦਿੱਤਾ। ਇਹ ਪਹਿਲੀ ਵਾਰ ਸੀ ਜਦੋਂ ਇਸ ਪੱਧਰ 'ਤੇ ਮਹਾਵਾਰੀ ਨੂੰ ਲੈ ਕੇ ਚਰਚਾ ਹੋਈ। ਰੂਪੀ ਕੌਰ ਨੇ ਆਵਾਜ਼ ਬੁਲੰਦ ਕਰਦੇ ਹੋਏ ਕਿਹਾ, ਜੋ ਲੋਕ ਉਸ ਦੀ ਇਸ ਫੋਟੋ ਨੂੰ ਪਸੰਦ ਨਹੀਂ ਕਰਦੇ, ਉਸ ਦੀ ਆਲੋਚਨਾ ਕਰਦੇ ਹਨ, ਉਹ ਬਲਾਤਕਾਰ ਨੂੰ ਵੀ ਇੰਨੀਂ ਹੀ ਨਫਰਤ ਕਰਨ, ਜਿੰਨਾਂ ਕਿ ਇਸ ਚੀਜ਼ ਨੂੰ ਨਫਰਤ ਕਰਦੇ ਹਨ।
ਅਫਗਾਨੀਸਤਾਨ 'ਚ ਬੰਬ ਧਮਾਕੇ 'ਚ ਪੁਲਸ ਅਧਿਕਾਰੀ ਦੀ ਮੌਤ
NEXT STORY