ਬਰਲਿਨ- ਫਰਾਂਸ 'ਚ ਆਲਪਸ ਦੀਆਂ ਪਹਾੜੀਆਂ 'ਚ ਜਰਮਨਵਿੰਗਸ ਦੇ ਜਹਾਜ਼ ਨੂੰ ਕਥਿਤ ਤੌਰ 'ਤੇ ਜਾਣ ਬੁੱਝ ਕੇ ਹਾਦਸਾਗ੍ਰਸਤ ਕਰਨ ਵਾਲੇ ਸਹਿ-ਪਾਇਲਟ ਆਂਦੀਰਯਾਸ ਲੁਬੀਤਜ ਨੇ ਡਾਕਟਰਾਂ ਨਾਲ ਝੂਠ ਬੋਲਿਆ ਸੀ ਕਿ ਉਹ ਮੈਡੀਕਲ ਛੁੱਟੀ 'ਤੇ ਹੈ ਜਦ ਕਿ ਉਹ ਕਮਰਸ਼ੀਅਲ ਜਹਾਜ਼ ਉਡਾ ਰਿਹਾ ਸੀ। ਸੂਤਰਾਂ ਮੁਤਾਬਕ 27 ਸਾਲ ਲੁਬੀਤਜ ਨੇ ਆਪਣੀਆਂ ਅੱਖਾਂ ਦੇ ਇਲਾਜ ਲਈ ਡਾਕਟਰਾਂ ਦੀ ਮਦਦ ਮੰਗੀ ਸੀ।
ਉਸ ਨੇ ਡਾਕਟਰਾਂ ਨੂੰ ਖੁਦ ਦਾ ਪਾਇਲਟ ਹੋਣ ਅਤੇ ਜਰਮਨਵਿੰਗਸ ਦਾ ਕਰਮਚਾਰੀ ਹੋਣ ਦੀ ਜਾਣਕਾਰੀ ਦਿੱਤੀ ਪਰ ਇਹ ਲੁਕਾਈ ਸੀ ਕਿ ਉਹ ਉਸ ਸਮੇਂ ਵੀ ਉਥੇ ਕੰਮ ਕਰ ਰਿਹਾ ਸੀ। ਜਾਂਚਕਰਤਾਵਾਂ ਨੂੰ ਮਿਲੇ ਦਸਤਾਵੇਜ਼ਾਂ ਮੁਤਾਬਕ ਲੁਬੀਤਜ 2014 'ਚ ਹੋਏ ਇਕ ਕਾਰ ਹਾਸਦੇ 'ਚ ਜ਼ਖਮੀ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਸਦਮੇ 'ਚ ਰਹਿਣ ਲੱਗਿਆ ਅਤੇ ਉਸ ਨੇ ਦ੍ਰਿਸ਼ਟੀ ਦੋਸ਼ ਦੀ ਸ਼ਿਕਾਇਤ ਵੀ ਕੀਤੀ।
ਜਾਂਚਕਰਤਾ ਅਜੇ ਵੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਲੁਬੀਤਜ ਨੇ ਕਿਹੜੇ ਹਾਲਤਾਂ 'ਚ ਜਹਾਜ਼ ਨੂੰ ਸੁੱਟਣ ਦਾ ਕਦਮ ਉਠਾਇਆ। ਮੈਡੀਕਲ ਰਿਕਾਰਡ ਮੁਤਾਬਕ ਲੁਬੀਤਜ ਨੇ ਦੱਸਿਆ ਕਿ ਉਹ ਘਬਰਾਹਟ ਅਤੇ ਹੋਰ ਮਨੋਗੋਰਾ ਦਾ ਇਲਾਜ ਕਰਵਾ ਰਿਹਾ ਹੈ।
40 ਬੱਚਿਆਂ ਦੇ ਪਿਤਾ ਦਾ ਕਹਿਣਾ 'ਯੇ ਦਿਲ ਮਾਂਗੇ ਮੋਰ'
NEXT STORY