ਵਾਸ਼ਿੰਗਟਨ- ਵਿਗਿਆਨਕਾਂ ਨੇ ਇਕ ਅਜਿਹਾ ਉਪਕਰਣ ਵਿਕਸਿਤ ਕੀਤਾ ਹੈ ਜੋ ਇਨਸਾਨਾਂ ਦੇ ਚੱਲਣ ਦੀ ਸਮੱਰਥਾ ਨੂੰ ਘੱਟ ਊਰਜਾ ਦੀ ਵਰਤੋਂ ਦੇ ਨਾਲ ਵਧਾ ਦਿੰਦਾ ਹੈ। ਨਵਾਂ ਅਧਿਐਨ ਦੱਸਦਾ ਹੈ ਕਿ ਇਨਸਾਨ ਐਕਸੋਸਰੇਲੇਟਨ ਨਾਂ ਦੇ ਇਸ ਉਪਕਰਣ ਨਾਲ ਆਪਣੀ ਅੱਡੀਆਂ 'ਚ ਬਦਲਾਅ ਲਿਆ ਕੇ ਆਪਣੀ ਚੱਲਣ ਦੀ ਸਮਰੱਥਾ ਨੂੰ ਵਧਾ ਸਕਦੇ ਹਨ।
ਇਸ ਉਪਕਰਣ ਦੀ ਵਰਤੋਂ ਨਾਲ ਇਕ ਆਮ ਸਪੋਰਟ ਜੁੱਤੀਆਂ ਦੀ ਤੁਲਨਾ 'ਚ ਇਨਸਾਨ ਦੀ ਚਾਲ 'ਚ ਲੱਗਣ ਵਾਲੀ ਊਰਜਾ ਸੱਤ ਫੀਸਦੀ ਤੱਕ ਘੱਟ ਹੋ ਜਾਂਦੀ ਹੈ। ਇਸ ਦਾ ਭਾਰ ਲਗਭਗ 500 ਗ੍ਰਾਮ ਹੈ। ਖੋਜ ਦੇ ਸਹਿਲੇਖਕ ਅਤੇ ਉੱਤਰੀ ਕੈਰੋਲੀਨਾ ਸਟੇਟ ਯੂਨੀਵਰਸਿਟੀ 'ਤ ਬਾਓਮੈਡੀਕਲ ਇੰਜੀਨੀਅਰ ਡਾਕਟਰ ਗ੍ਰੇਗਰੀ ਸਾਵਿਕੀ ਨੇ ਦੱਸਿਆ ਕਿ ਇਸ 'ਚ ਲੱਗਿਆ ਸਪਰਿੰਗ ਤੁਹਾਡੇ ਪੈਰ ਦੀਆਂ ਮਾਸਪੇਸ਼ੀਆਂ ਦੇ ਸਮਾਨਾਂਤਰ ਕੰਮ ਕਰਦਾ ਹੈ ਅਤੇ ਉਸ 'ਤੇ ਪੈਣ ਵਾਲੇ ਭਾਰ ਨੂੰ ਘੱਟ ਕਰ ਦਿੰਦਾ ਹੈ।
ਮੁਕ ਜਾਊਂ ਬਚਪਨ, ਰੁਲ ਜਾਏਗੀ ਜਵਾਨੀ ਯਾਰੋ, ਕੋਈ ਇੰਟਰਨੈੱਟ ਦਾ ਨਸ਼ਾ ਉਤਾਰੋ (ਦੇਖੋ ਤਸਵੀਰਾਂ)
NEXT STORY