ਮੁੰਬਈ- ਅੱਜਕੱਲ 'ਚ ਸੈਂਸਰ ਬੋਰਡ ਦੀ ਭੂਮਿਕਾ 'ਤੇ ਸਵਾਲ ਉੱਠਣ ਲੱਗੇ ਹਨ ਪਰ ਅਜਿਹਾ ਨਹੀਂ ਹੈ ਕਿ ਸੈਂਸਰ ਬੋਰਡ ਪਹਿਲੀ ਵਾਰ ਸਵਾਲਾਂ ਦੇ ਘੇਰੇ 'ਚ ਹੈ। ਇਸ ਤੋਂ ਪਹਿਲਾਂ ਵੀ ਸੈਂਸਰ ਬੋਰਡ ਨੇ ਕਈ ਫਿਲਮਾਂ 'ਤੇ ਜਮਕੇ ਕੈਂਚੀ ਚਲਾਈ ਹੈ। ਸੈਂਸਰ ਬੋਰਡ ਨੇ ਕਈ ਨਾਮੀ ਫਿਲਮਾਂ ਦੇ ਸੀਨਜ਼ ਇਸ ਲਈ ਕੱਟ ਕੀਤੇ ਕਿਉਂਕਿ ਸੈਂਸਰ ਬੋਰਡ ਦਾ ਮੰਨਣਾ ਸੀ ਕਿ ਇਹ ਸੀਨਜ਼ ਬੇਹੱਦ ਬੋਲਡ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਫਿਲਮਾਂ ਨਾਲ ਰੂਬਰੂ ਕਰਵਾਉਣ ਜਾ ਰਹੇ ਹਨ, ਜਿਨ੍ਹਾਂ 'ਤੇ ਸੈਂਸਰ ਦੀ ਕੈਂਚੀ ਚੱਲੀ। ਵਿਦਿਆ ਬਾਲਨ ਦੀ ਫਿਲਮ 'ਡਰਟੀ ਪਾਲੀਟਿਕਸ' ਨੂੰ ਸੈਂਸਰ ਬੋਰਡ ਦੇ ਕਈ ਕੱਟ ਦਾ ਸਾਹਮਣਾ ਕਰਨਾ ਪਿਆ ਸੀ। ਫਿਲਮ 'ਹੇਟ ਸਟੋਰੀ 2' 'ਚ ਸੁਰਵੀਨ ਚਾਵਲਾ ਅਤੇ ਜੈ ਭਾਨੁਸ਼ਾਲੀ ਨੇ ਕਈ ਸਾਰੇ ਕਿਸ ਅਤੇ ਬੈੱਡ ਸੀਨਜ਼ ਦਿੱਤੇ ਸਨ, ਜਿਨ੍ਹਾਂ 'ਤੇ ਸੈਂਸਰ ਦੀ ਕੈਂਚੀ ਚੱਲੀ।
ਹਿਮੇਸ਼ ਰੇਸ਼ਮੀਆ ਦੀ ਫਿਲਮ 'ਐਕਸਪੋਜ਼' ਦੇ ਇਕ ਸੀਨ ਨੂੰ ਧੁੰਧਲਾ ਕਰਕੇ ਦਿਖਾਇਆ ਗਿਆ ਸੀ। ਇਸ ਸੀਨਜ਼ 'ਚ ਸੋਨਾਲੀ ਰਾਊਤ ਨੇ ਬੇਹੱਦ ਹੀ ਉਤੇਜਕ ਸਾੜੀ ਪਹਿਨੀ ਹੋਈ ਸੀ। ਫਿਲਮ 'ਹੰਪਟੀ ਸ਼ਰਮਾ ਕੀ ਦੁਲਹਨੀਆ' ਨਾਲ ਆਲੀਆ ਭੱਟ ਅਤੇ ਵਰੁਣ ਧਵਨ ਦੇ ਕਿਸ ਸੀਨਜ਼ ਨੂੰ ਸੈਂਸਰ ਬੋਰਡ ਨੇ ਛੋਟਾ ਕਰ ਦਿੱਤਾ ਸੀ। ਸੈਂਸਰ ਬੋਰਡ ਨੂੰ ਇਹ ਕਿਸ ਸੀਨ ਕਾਫੀ ਲੰਬਾ ਲੱਗਿਆ ਸੀ। ਸਾਲ 2012 'ਚ ਫਿਲਮ 'ਹੇਟ ਸਟੋਰੀ' ਰਿਲੀਜ਼ ਹੋਈ ਸੀ। ਫਿਲਮ 'ਚ ਪਾਊਲੀ ਡੈਮ ਨੇ ਆਪਣੇ ਬੋਲਡ ਸੀਨ ਨਾਲ ਖੂਬ ਸੁਰਖੀਆਂ ਬਟੋਰੀਆਂ। ਇਸ ਦੇ ਬਾਵਜੂਦ ਸੈਂਸਰ ਬੋਰਡ ਨੂੰ ਫਿਲਮ ਦੇ ਕੁਝ ਸੀਨਜ਼ ਬੇਹੱਦ ਬੋਲਡ ਲੱਗੇ ਸਨ। ਫਿਲਮ 'ਏਕ ਵਿਲੇਨ' ਦੇ 7 ਬੋਲਡ ਸੀਨਜ਼ ਸੈਂਸਰ ਨੇ ਕੱਟ ਕੀਤੇ ਸਨ। ਇਹ ਸੀਨਜ਼ ਸ਼ਰਧਾ ਕਪੂਰ ਅਤੇ ਸਿਧਾਰਥ ਮਲਹੋਤਰਾ ਵਿੱਚ ਫਿਲਮਾਏ ਗਏ ਸਨ। ਫਿਲਮ 'ਫਾਈਂਡਿੰਗ ਫੈਨੀ' ਦਾ ਡਾਇਲਾਗ 'ਆਈ ਐਮ ਵਰਜਨ' 'ਤੇ ਵੀ ਸੈਂਸਰ ਬੋਰਡ ਨੇ ਇਤਰਾਜ਼ ਜ਼ਾਹਰ ਕੀਤਾ ਸੀ। ਇਸ ਡਾਇਲਾਗ ਨੂੰ ਦੀਪਿਕਾ ਨੇ ਫਿਲਮ 'ਚ ਬੋਲਿਆ ਸੀ।
'ਰਣਬੀਰ-ਕੈਟਰੀਨਾ ਨਹੀਂ ਰਿਤਿਕ-ਕੈਟਰੀਨਾ ਲੱਗਦੇ ਹਨ ਪਤੀ-ਪਤਨੀ
NEXT STORY