ਮੁੰਬਈ- ਇਹ ਕੀ ਰਿਤਿਕ ਰੌਸ਼ਨ ਅਤੇ ਕੈਟਰੀਨਾ ਕੈਫ ਹਨ ਪਤੀ-ਪਤਨੀ? ਕਦੋਂ ਹੋਇਆ ਦੋਹਾਂ ਦਾ ਵਿਆਹ? ਫਿਰ ਰਣਬੀਰ ਦਾ ਕੀ ਹੋਵੇਗਾ ਖਬਰ ਪੜ੍ਹਨ ਤੋਂ ਬਾਅਦ ਤੁਹਾਡੇ ਮਨ 'ਚ ਵੀ ਇਹ ਸਵਾਲ ਉੱਠ ਰਿਹਾ ਹੋਵੇਗਾ ਪਰ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਜਿਹਾ ਅਸੀਂ ਨਹੀਂ ਸਗੋਂ ਲਾਰਾ ਦੱਤਾ ਦੀ ਬੇਟੀ ਨੂੰ ਕੈਟਰੀਨਾ ਅਤੇ ਰਿਤਿਕ ਬਾਰੇ ਲੱਗਦਾ ਹੈ।
ਜੀ ਹਾਂ ਇਨ੍ਹੀਂ ਦਿਨੀਂ ਲਾਰਾ ਦੱਤਾ ਫਿਲਮ 'ਫਿਤੂਰ' 'ਚ ਛੋਟਾ ਜਿਹਾ ਕਿਰਦਾਰ ਕਰ ਰਹੀ ਹੈ। ਸ਼ੂਟਿੰਗ ਦੌਰਾਨ ਉਹ ਆਪਣੀ ਬੇਟੀ ਸਾਇਰਾ ਭੂਪਤੀ ਨੂੰ ਵੀ ਸੈੱਟ 'ਤੇ ਲੈ ਕੇ ਆਉਂਦੀ ਹੈ ਜਿਥੇ ਕੈਟਰੀਨਾ ਅਤੇ ਸਾਇਰਾ ਦੀ ਚੰਗੀ ਦੋਸਤੀ ਹੋ ਗਈ ਹੈ। ਅਜਿਹੇ 'ਚ ਲਾਰਾ ਨੇ ਇਹ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਬੇਟੀ ਸਾਇਰਾ ਨੂੰ ਕੈਟਰੀਨਾ ਅਤੇ ਰਿਤਿਕ ਪਤੀ-ਪਤਨੀ ਲੱਗਦੇ ਹਨ। ਹੁਣ ਇਸ 'ਤੇ ਕੈਟਰੀਨਾ ਦੇ ਬੁਆਏਫ੍ਰੈਂਡ ਦਾ ਕੀ ਰਿਐਕਸ਼ਨ ਹੋਵੇਗਾ ਇਹ ਜਾਣਨਾ ਬਹੁਤ ਦਿਲਚਸਪ ਹੋਵੇਗਾ।
ਆਪਣੇ ਪਤੀ ਨਾਲ ਵਿਗਿਆਪਨ 'ਚ ਨਜ਼ਰ ਆਵੇਗੀ ਮਾਧੁਰੀ (ਦੇਖੋ ਤਸਵੀਰਾਂ)
NEXT STORY