ਕਪੂਰਥਲਾ (ਮਹਾਜਨ/ਭੂਸ਼ਣ/ਮਲਹੋਤਰਾ)- ਕਪੂਰਥਲਾ ਜ਼ਿਲ੍ਹੇ ‘ਚ ਨਸ਼ਾ ਤਸਕਰਾਂ ਖ਼ਿਲਾਫ਼ ਪੰਜਾਬ ਪੁਲਸ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਸਬ ਡਿਵੀਜ਼ਨ ਕਪੂਰਥਲਾ ਅਤੇ ਸਬ ਡਿਵੀਜ਼ਨ ਭੁਲੱਥ ਦੀ ਪੁਲਸ ਨੇ ਨਸ਼ਾ ਤਸਕਰਾਂ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਕਾਰਵਾਈ ਤਹਿਤ 5 ਨਸ਼ਾ ਤਸਕਰਾਂ ਦੀ ਕਰੀਬ 2.25 ਕਰੋੜ ਰੁਪਈ ਦੀ ਜਾਇਦਾਦ ਅਟੈਚ ਕੀਤੀ ਹੈ।
ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਦੇ ਹੁਕਮਾਂ 'ਤੇ ਜ਼ਿਲ੍ਹੇ ਭਰ 'ਚ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਨਸ਼ਾ ਵੇਚ ਕੇ ਕਰੋੜਾਂ ਰੁਪਏ ਦੀ ਦੌਲਤ ਕਮਾਉਣ ਵਾਲੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਅਧਿਕਾਰਤ ਤੌਰ `ਤੇ ਅਟੈਚ ਕਰਨ ਲਈ ਐੱਸ. ਪੀ. (ਪੀ. ਬੀ. ਆਈ.) ਨਜੀਤ ਸਿੰਘ ਦੀ ਨਿਗਰਾਨੀ ਹੇਠ ਡੀ. ਐੱਸ. ਪੀ. (ਸਬ ਡਿਵੀਜ਼ਨ) ਕਪੂਰਥਲਾ ਹਰਪ੍ਰੀਤ ਸਿੰਘ ਅਤੇ ਡੀ. ਐੱਸ. ਪੀ. ਭੁਲੱਥ ਸੁਰਿੰਦਰ ਪਾਲ ਨੇ ਕਾਰਵਾਈ ਕਰਦੇ ਹੋਏ ਪਿੰਡ ਹਮੀਰਾ ਦੇ ਵਸਨੀਕ ਬਲਵਿੰਦਰ ਸਿੰਘ ਅਤੇ ਬਲਦੇਵ ਕੌਰ ਉਰਫ਼ ਨਿੱਕੋ ਦੀ 63 ਲੱਖ 51 ਹਜ਼ਾਰ ਰੁਪਏ ਅਤੇ 36 ਲੱਖ 2 ਹਜ਼ਾਰ 928 ਰੁਪਏ ਦੀ ਜਾਇਦਾਦ ’ਤੇ ਸਰਕਾਰ ਨੇ ਨੋਟਿਸ ਚਿਪਕਾ ਦਿੱਤਾ ਹੈ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਦੇ ਪ੍ਰਚਾਰ 'ਚ ਡਟੇ ਰਾਜਾ ਵੜਿੰਗ, ਕਾਫਲਾ ਰੁਕਵਾ ਚੱਖਿਆ ਗੋਲ-ਗੱਪਿਆਂ ਦਾ ਸਵਾਦ
ਡੀ. ਐੱਸ. ਪੀ. ਸਬ ਡਿਵੀਜ਼ਨ ਕਪੂਰਥਲਾ ਹਰਪ੍ਰੀਤ ਸਿੰਘ ਅਨੁਸਾਰ ਮੁਹੱਲਾ ਹਾਥੀਖਾਨਾ ‘ਚ ਜਸਬੀਰ ਸਿੰਘ ਪੁੱਤਰ ਮਹਿੰਗਾ ਰਾਮ ਦੀ 29.96 ਲੱਖ ਰੁਪਏ, ਜਤਿੰਦਰ ਕੁਮਾਰ ਉਰਫ਼ ਧਨੀਆ ਪੁੱਤਰ ਭੂਸ਼ਣ ਲਾਲ ਦੀ 27.82 ਲੱਖ ਰੁਪਏ ਅਤੇ ਮੁਹੱਲਾ ਸਾਵਣ ਸਿੰਘ ਕਲੋਨੀ ‘ਚ ਕੁਲਦੀਪ ਸਿੰਘ ਪੁੱਤਰ ਬਲਦੇਵ ਸਿੰਘ ਦੀ 65.6 ਲੱਖ ਰੁਪਏ ਦੀ ਜਾਇਦਾਦ ਨੂੰ ਸੀਜ ਕਰਕੇ ਸਰਕਾਰੀ ਨੋਟਿਸ ਚਿਪਕਾ ਦਿੱਤਾ ਗਿਆ ਹੈ। ਭੁਲੱਥ ਪੁਲਸ ਦੀ ਇਸ ਕਾਰਵਾਈ ਤੋਂ ਬਾਅਦ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸੁਰਿੰਦਰ ਪਾਲ ਧੋਗੜੀ ਅਤੇ ਥਾਣਾ ਸੁਭਾਨਪੁਰ ਦੇ ਇੰਚਾਰਜ ਕੰਵਰਜੀਤ ਸਿੰਘ ਬੱਲ ਨੇ ਦੱਸਿਆ ਕਿ 20 ਫਰਵਰੀ 2020 ਨੂੰ ਪਿੰਡ ਹਮੀਰਾ ਦੇ ਰਹਿਣ ਵਾਲੇ ਮੁਲਜ਼ਮ ਬਲਵਿੰਦਰ ਸਿੰਘ ਉਰਫ਼ ਭੂੰਦਾ ਨੂੰ ਐੱਨ. ਡੀ. ਪੀ. ਐੱਸ. ਦੇ ਇਕ ਪੁਰਾਣੇ ਕੇਸ ‘ਚ ਨਾਮਜ਼ਦ ਕੀਤਾ ਸੀ। ਮੁਲਜ਼ਮ ਭੂੰਦਾ ਦੇ ਕੋਲ 63,51,000 ਰੁਪਏ ਦਾ ਮਕਾਨ ਹੈ। ਉਸ ਦੀ ਜਾਇਦਾਦ ਦੇ ਬਾਹਰ ਨੋਟਿਸ ਬੋਰਡ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ-ਇਕ ਹਜ਼ਾਰ ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਲਈ ਖ਼ੁਸ਼ਖ਼ਬਰੀ, CM ਮਾਨ ਦੀ ਪਤਨੀ ਨੇ ਆਖੀ ਵੱਡੀ ਗੱਲ
ਇਸ ਤੋਂ ਇਲਾਵਾ ਮੁਲਜ਼ਮ ਬਲਦੇਵ ਕੌਰ ਉਰਫ਼ ਨਿੱਕੋ ਵਾਸੀ ਹਮੀਰਾ ਖ਼ਿਲਾਫ਼ 10 ਅਪ੍ਰੈਲ 2020 ਨੂੰ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਦੀ ਜਾਇਦਾਦ ਮੋਟਰਸਾਈਕਲ, ਮਕਾਨ ਅਤੇ ਬੈਂਕ ਬੈਲੇਂਸ ਸਮੇਤ ਕੁੱਲ 36,02,929 ਰੁਪਏ ਜ਼ਬਤ ਕੀਤੇ ਗਏ। ਪੁਲਸ ਦਾ ਕਹਿਣਾ ਹੈ ਕਿ ਉਸ ਨੇ ਇਹ ਜਾਇਦਾਦ ਨਸ਼ਾ ਵੇਚ ਕੇ ਬਣਾਈ ਸੀ ਅਤੇ ਹੁਣ ਇਸ ਜਾਇਦਾਦ 'ਤੇ ਉਸ ਦਾ ਕੋਈ ਹੱਕ ਨਹੀਂ ਹੈ ਅਤੇ ਹੁਣ ਇਹ ਸਰਕਾਰੀ ਜਾਇਦਾਦ ਹੈ। ਪੁਲਸ ਦੀ ਇਸ ਕਾਰਵਾਈ ਦੌਰਾਨ ਸਰਕਾਰੀ ਤੌਰ 'ਤੇ ਅਟੈਚ ਕੀਤੇ ਸਾਰੇ ਘਰਾਂ ਦੇ ਬਾਹਰ ਇਸ਼ਤਿਹਾਰ ਚਿਪਕਾਏ ਗਏ ਹਨ, ਤਾਂ ਜੋ ਕੋਈ ਵੀ ਇਸ ਜਾਇਦਾਦ ਨੂੰ ਵੇਚ ਨਾ ਸਕੇ। ਇਸ ਸਾਰੀ ਕਾਰਵਾਈ ਨੂੰ ਐੱਸ. ਪੀ. (ਪੀ. ਬੀ. ਆਈ.) ਮਨਜੀਤ ਸਿੰਘ, ਡੀ. ਐੱਸ. ਪੀ. ਸਬ ਡਿਵੀਜ਼ਨ ਕਪੂਰਥਲਾ ਹਰਪ੍ਰੀਤ ਸਿੰਘ ਅਤੇ ਡੀ. ਐੱਸ. ਪੀ. ਭੁਲੱਥ ਸੁਰਿੰਦਰ ਪਾਲ ਧੋਗੜੀ ਨੇ ਪੂਰਾ ਕਰਵਾਇਆ ਅਤੇ ਇਸ ਦੌਰਾਨ ਐੱਸ. ਐੱਚ. ਓ. ਸਿਟੀ ਕਪੂਰਥਲਾ ਸਰਜੀਵਨ ਸਿੰਘ, ਐੱਸ. ਐੱਚ. ਓ. ਸੁਭਾਨਪੁਰ ਕੰਵਲਜੀਤ ਸਿੰਘ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ- ਲਾਂਬੜਾ 'ਚ ਵੱਡੀ ਵਾਰਦਾਤ, ਰਸਤੇ 'ਚ ਰੋਕ 8ਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀ ਦੇ ਢਿੱਡ 'ਚ ਮਾਰਿਆ ਚਾਕੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਦੇ ਮਾਮਲੇ 'ਤੇ ਭਾਜਪਾ ਦਾ ਵੱਡਾ ਬਿਆਨ
NEXT STORY