► ਬਲੱਡ ਸ਼ੂਗਰ 'ਤੇ ਕੰਟਰੋਲ: ਟਮਾਟਰ 'ਚ ਉੱਚ ਕ੍ਰੋਮੀਅਮ ਤੱਤ ਹੁੰਦੇ ਹਨ ਜੋ ਬਲੱਡ ਸ਼ੂਗਰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਸ਼ੂਗਰ ਦੇ ਮਰੀਜ਼ਾਂ ਲਈ ਟਮਾਟਰ ਨਾਸ਼ਤੇ ਦੇ ਤੌਰ 'ਤੇ ਵਧੀਆ ਬਦਲ ਹੈ। ਜਦੋਂ ਸ਼ੂਗਰ ਦਾ ਪੱਧਰ ਡਿੱਗ ਜਾਂਦਾ ਹੈ ਤਾਂ ਮਰੀਜ਼ ਉਦਾਸ, ਸੁਸਤ, ਚਿੜਚਿੜਾ ਅਤੇ ਭੁੱਖਾ ਹੋ ਜਾਂਦਾ ਹੈ। ਇਸ ਦੌਰਾਨ ਮਰੀਜ਼ ਕੁਝ ਵੀ ਖਾ ਲੈਣ ਦੀ ਮਨੋ-ਸਥਿਤੀ ਵਿਚ ਆ ਜਾਂਦਾ ਹੈ। ਤੇਜ਼ ਭੁੱਖ ਲੱਗਣ ਤੋਂ ਪਹਿਲਾਂ ਇਕ ਟਮਾਟਰ ਖਾਣ ਨਾਲ ਫਾਲਤੂ ਚੀਜ਼ਾਂ ਨੂੰ ਖਾਣ ਦੀ ਇੱਛਾ 'ਤੇ ਕਾਬੂ ਪਾਇਆ ਜਾ ਸਕਦਾ ਹੈ।
► ਦਿਲ ਦਾ ਦੋਸਤ : ਟਮਾਟਰ ਵਿਚ ਪਾਏ ਜਾਣ ਵਾਲੇ ਪੋਟਾਸ਼ੀਅਮ ਅਤੇ ਵਿਟਾਮਿਨ ਬੀ ਕਾਰਨ ਉਹ ਬਹੁਤ ਹੀ ਚੰਗੀ ਤਰ੍ਹਾਂ ਕੋਲੈਸਟਰੋਲ ਦੇ ਪੱਧਰ ਨੂੰ ਹੇਠਾਂ ਲਿਆਉਣ ਵਿਚ ਮਦਦ ਕਰਦੇ ਹਨ। ਨਾਲ ਹੀ ਇਹ ਸਟ੍ਰੋਕ ਅਤੇ ਦਿਲ ਦੇ ਦੌਰੇ ਦਾ ਖਤਰਾ ਵੀ ਘੱਟ ਕਰਦਾ ਹੈ।
► ਅੱਖਾਂ ਲਈ ਫਾਇਦੇਮੰਦ : ਟਮਾਟਰ ਖਾਣ ਵਾਲਿਆਂ ਦੀਆਂ ਅੱਖਾਂ ਸਿਹਤਮੰਦ ਹੁੰਦੀਆਂ ਹਨ। ਟਮਾਟਰ ਵਿਚ ਵਿਟਾਮਿਨ 'ਏ' ਦੀ ਮਾਤਰਾ ਖੂਬ ਹੁੰਦੀ ਹੈ, ਜਿਸ ਨਾਲ ਦਿਨ ਅਤੇ ਰਾਤ ਦੌਰਾਨ ਨਜ਼ਰ ਵਧੀਆ ਹੋ ਜਾਂਦੀ ਹੈ। ਜੇ ਤੁਸੀਂ ਆਉਣ ਵਾਲੇ ਕਈ ਸਾਲਾਂ ਤੱਕ ਆਪਣੀ ਨਜ਼ਰ ਨੂੰ ਤੇਜ਼ ਰੱਖਣਾ ਚਾਹੁੰਦੇ ਹੋ ਤਾਂ ਟਮਾਟਰ ਮਦਦਗਾਰ ਸਾਬਤ ਹੋ ਸਕਦਾ ਹੈ।
► ਚਮੜੀ ਅਤੇ ਵਾਲਾਂ ਲਈ : ਟਮਾਟਰ ਵਿਚ ਲਾਈਕੋਪੇਨ ਹੁੰਦਾ ਹੈ, ਜਿਸਦੀ ਵਰਤੋਂ ਚਿਹਰਾ ਸਾਫ ਕਰਨ ਵਾਲੇ ਪਦਾਰਥਾਂ ਵਿਚ ਕੀਤੀ ਜਾਂਦੀ ਹੈ। ਇਸਦਾ ਛਿਲਕਾ ਉਤਾਰ ਕੇ ਚਿਹਰੇ 'ਤੇ 10 ਮਿੰਟ ਤੱਕ ਮਾਸਕ ਦੀ ਤਰ੍ਹਾਂ ਰੱਖ ਸਕਦੇ ਹੋ। ਵਾਲਾਂ ਦੀ ਚਮਕ ਵਧਾਉਣ ਲਈ ਟਮਾਟਰ ਨੂੰ ਮਸਲ ਕੇ ਵਾਲਾਂ ਵਿਚ ਲਗਾਓ, ਵਾਲ ਚਮਕਦਾਰ ਹੋ ਜਾਣਗੇ। ਟਮਾਟਰ ਖਾਣ ਨਾਲ ਵਾਲ ਜੜ੍ਹਾਂ ਤੋਂ ਮਜ਼ਬੂਤ ਹੁੰਦੇ ਹਨ।
► ਕੈਂਸਰ ਤੋਂ ਬਚਾਉਣ ਵਾਲਾ : ਕੈਂਸਰ ਦੀ ਰੋਕਥਾਮ ਲਈ ਟਮਾਟਰ ਵਿਚ ਕਈ ਲਾਭਕਾਰੀ ਗੁਣ ਹੋ ਸਕਦੇ ਹਨ। ਟਮਾਟਰ ਵਿਚ ਉੱਚ ਲਾਈਕੋਪੇਨ ਤੱਤ ਨਾ ਸਿਰਫ ਚਮੜੀ ਅਤੇ ਵਾਲਾਂ ਲਈ ਫਾਇਦੇਮੰਦ ਹਨ ਸਗੋਂ ਉਹ ਪੇਟ ਦੇ ਕੈਂਸਰ ਅਤੇ ਕੋਲੋਰੈਕਟਲ ਕੈਂਸਰ ਦੇ ਜੋਖਮ ਨੂੰ ਘੱਟ ਕਰਦਾ ਹੈ ਨਾਲ ਹੀ ਮਰਦਾਂ ਵਿਚ ਪ੍ਰੋਸਟੇਟ ਕੈਂਸਰ ਦਾ ਖਤਰਾ ਵੀ ਘੱਟ ਕਰਦਾ ਹੈ।
► ਕੱਚਾ ਟਮਾਟਰ ਵਧੀਆ : ਇਸ ਵਿਚ ਐਂਟੀਆਕਸੀਡੈਂਟਸ ਵੀ ਹੁੰਦੇ ਹਨ। ਵਿਟਾਮਿਨ 'ਸੀ' ਦਾ ਜੋ ਫਾਇਦਾ ਕੱਚੇ ਟਮਾਟਰ ਤੋਂ ਮਿਲਦਾ ਹੈ ਉਹ ਚੁੱਲ੍ਹੇ 'ਤੇ ਪਕਾਏ ਟਮਾਟਰ ਨਾਲ ਨਹੀਂ ਮਿਲਦਾ। ਵਧੀਆ ਫਾਇਦੇ ਲਈ ਕੱਚੇ ਅਤੇ ਪਕਾਏ ਹੋਏ ਟਮਾਟਰ ਦੇ ਮਿਸ਼ਰਣ ਦਾ ਸੇਵਨ ਕਰਨਾ ਚਾਹੀਦਾ ਹੈ।
► ਮਜ਼ਬੂਤ ਹੱਡੀ : ਟਮਾਟਰ ਵਿਟਾਮਿਨ 'ਕੇ' ਅਤੇ ਕੈਲਸ਼ੀਅਮ ਨਾਲ ਵੀ ਭਰਪੂਰ ਹੈ ਜੋ ਹੱਡੀਆਂ ਮਜ਼ਬੂਤ ਕਰਨ ਵਿਚ ਮਦਦ ਕਰਦੇ ਹਨ। ਇਹ ਤੱਤ ਟਿਸ਼ੂਆਂ ਦੀ ਮੁਰੰਮਤ ਕਰਨ ਵਿਚ ਵੀ ਸਹਾਇਤਾ ਕਰਦੇ ਹਨ।
ਯਾਦ ਸ਼ਕਤੀ ਵਧਾਉਣ 'ਚ ਇੰਝ ਸਹਾਇਕ ਹਨ ਪਾਲਕ ਅਤੇ ਮੇਥੀ
NEXT STORY