ਮੁੰਬਈ- ਇਹ ਕੀ! ਰਿਤਿਕ ਰੋਸ਼ਨ ਤੇ ਕੈਟਰੀਨਾ ਕੈਫ ਹਨ ਪਤੀ-ਪਤਨੀ? ਕਦੋਂ ਹੋਇਆ ਦੋਵਾਂ ਦਾ ਵਿਆਹ? ਹੁਣ ਰਣਬੀਰ ਦਾ ਕੀ ਹੋਇਆ? ਖਬਰ ਪੜ੍ਹਨ ਤੋਂ ਬਾਅਦ ਤੁਹਾਡੇ ਮਨ 'ਚ ਇਹੀ ਸਵਾਲ ਉਠਣਗੇ ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਅਸੀਂ ਨਹੀਂ ਕਹਿ ਰਹੇ, ਸਗੋਂ ਲਾਰਾ ਦੱਤਾ ਦੀ ਬੇਟੀ ਨੂੰ ਕੈਟਰੀਨਾ ਤੇ ਰਿਤਿਕ ਪਤੀ-ਪਤਨੀ ਵਰਗੇ ਲੱਗਦੇ ਹਨ। ਜੀ ਹਾਂ, ਇਨ੍ਹੀਂ ਦਿਨੀਂ ਲਾਰਾ ਦੱਤਾ ਫਿਲਮ ਫਿਤੂਰ 'ਚ ਛੋਟਾ ਜਿਹਾ ਰੋਲ ਕਰ ਰਹੀ ਹੈ।
ਸ਼ੂਟਿੰਗ ਦੌਰਾਨ ਉਹ ਆਪਣੀ ਬੇਟੀ ਸਾਇਰਾ ਭੂਪਤੀ ਨੂੰ ਵੀ ਸੈੱਟ 'ਤੇ ਲੈ ਕੇ ਆਉਂਦੀ ਹੈ, ਜਿਥੇ ਕੈਟਰੀਨਾ ਤੇ ਸਾਇਰਾ ਦੀ ਚੰਗੀ ਦੋਸਤੀ ਹੋ ਗਈ ਹੈ। ਅਜਿਹੇ ਵਿਚ ਲਾਰਾ ਨੇ ਇਹ ਖੁਲਾਸਾ ਕੀਤਾ ਕਿ ਉਸ ਦੀ ਬੇਟੀ ਸਾਇਰਾ ਨੂੰ ਕੈਟਰੀਨਾ ਤੇ ਰਿਤਿਕ ਪਤੀ-ਪਤਨੀ ਲੱਗਦੇ ਹਨ। ਹੁਣ ਇਸ 'ਤੇ ਕੈਟਰੀਨਾ ਦੇ ਬੁਆਏਫਰੈਂਡ ਰਣਬੀਰ ਦੀ ਕੀ ਪ੍ਰਤੀਕਿਰਿਆ ਹੋਵੇਗੀ, ਇਹ ਜਾਣਨਾ ਤਾਂ ਬੇਹੱਦ ਮਜ਼ੇਦਾਰ ਹੋਵੇਗਾ।
ਦਰਸ਼ਕਾਂ ਨੂੰ ਖੂਬ ਪਸੰਦ ਆਈ 'ਫਿਊਰੀਅਸ 7'
NEXT STORY