ਮੁੰਬਈ- ਹਾਲੀਵੁੱਡ ਫਿਲਮ 'ਫਿਊਰੀਅਸ' ਸੀਰੀਜ਼ ਦਾ 7ਵਾਂ ਹਿੱਸਾ 'ਫਿਊਰੀਅਸ 7' ਦੇ ਨਾਂ ਨਾਲ ਰਿਲੀਜ਼ ਕੀਤਾ ਗਿਆ ਹੈ। ਹਿੰਦੀ 'ਚ ਇਸ ਰਫਤਾਰ ਦਾ ਜਨੂੰਨ ਨਾਂ ਨਾਲ ਰਿਲੀਜ਼ ਕੀਤਾ ਗਿਆ ਹੈ। ਇਸ ਸੀਰੀਜ਼ ਦੀ ਭਾਰਤ 'ਚ ਲੋਕ ਪ੍ਰਸਿੱਧੀ ਨੂੰ ਦੇਖਦੇ ਹੋਏ 'ਫਿਊਰੀਅਸ 7' ਨੂੰ ਪਹਿਲੇ ਦਿਨ 'ਬੀ' ਅਤੇ 'ਸੀ' ਸੈਂਟਰਸ 'ਚ ਵੀ ਕੀਤਾ ਗਿਆ ਹੈ। ਭਾਵੇਂ ਹੀ ਭਾਰਤੀ ਇਨ੍ਹਾਂ 'ਚ ਜ਼ਿਆਦਾ ਕਲਾਕਾਰਾਂ ਨੂੰ ਨਹੀਂ ਪਛਾਣਦੇ ਹੋਣ ਪਰ ਇਸ ਸੀਰੀਜ਼ ਦੀ ਬੇਹਤਾਸ਼ਾ ਰਫਤਾਰ ਦੇ ਰੋਮਾਂਚ ਦਾ ਮਜ਼ਾ ਉਹ ਵੀ ਲੈਂਦੇ ਹਨ। ਇਸ ਸੀਰੀਜ਼ ਨੂੰ ਕਹਾਣੀ ਨੂੰ ਕਦੇ ਮਹੱਤਵ ਨਹੀਂ ਦਿੱਤਾ ਗਿਆ। ਸਾਰਾ ਫੋਕਸ ਸਟੰਟਸ 'ਤੇ ਕੀਤਾ ਜਾਂਦਾ ਹੈ। ਫਿਲਮ 'ਚ ਦਿਖਾਈ ਜਾਣ ਵਾਲੀਆਂ ਕਾਰਾਂ ਅਦਭੁੱਤ ਹੁੰਦੀਆਂ ਹਨ ਅਤੇ ਇਹ ਫਿਲਮ ਦੀਆਂ ਅਭਿਨੇਤਰੀਆਂ ਤੋਂ ਵੱਧ ਸੈਕਸੀ ਨਜ਼ਰ ਆਉਂਦੀਆਂ ਹਨ। ਐਕਸੀਲੇਟਰਾਂ ਨੂੰ ਪੈਰਾਂ ਹੇਠਾਂ ਦਬਾ ਦਿੱਤਾ ਜਾਂਦਾ ਹੈ ਤਾਂ ਕਾਰ ਹਵਾ 'ਚ ਉੱਡਣ ਲੱਗ ਜਾਂਦੀ ਹੈ।
ਇਸ ਦਾ ਫਿਲਮਾਂਕਨ ਇੰਨੇ ਉਮਦਾ ਢੰਗ ਨਾਲ ਕੀਤਾ ਗਿਆ ਹੈ ਕਿ ਦਰਸ਼ਕ ਕਾਰ ਚਲਾਉਣ ਦਾ ਮਜ਼ਾ ਲੈ ਲੈਂਦੇ ਹਨ। ਇਹ ਹੀ ਕਾਰਨ ਹੈ ਕਿ ਇਹ ਮੋਟਰ-ਮੂਵੀ ਸੀਰੀਜ਼ ਟੀਨਏਜਰਸ 'ਚ ਬਹੁਤ ਹੀ ਲੋਕਪ੍ਰਸਿੱਧ ਹੈ। ਓਵਨ ਸ਼ੋਅ ਅਤੇ ਉਸ ਦੀ ਟੀਮ ਨੂੰ ਹਰਾਉਣ ਤੋਂ ਬਾਅਦ, ਡੋਮੀਨਿਕ ਟੋਰੰਟੋ (ਵਿਨ ਡੀਜ਼ਲ), ਬ੍ਰਾਅਨ ਓ ਕਾਨਰ (ਪਾਲ ਵਾਕਰ) ਅਤੇ ਬਾਕੀ ਦੇ ਸਥੀ ਹੁਣ ਆਮ ਜ਼ਿੰਦਗੀ ਬਤੀਤ ਕਰਦੇ ਹਨ। ਜਿਵੇਂ ਕਿ ਹਮੇਸ਼ਾ ਤੋਂ ਉਹ ਚਾਹੁੰਦੇ ਹਨ ਪਰ ਕੁਝ ਘਟਨਾਵਾਂ ਅਜਿਹੀਆਂ ਘਟਦੀਆਂ ਹਨ ਕਿ ਉਹ ਹੈਰਾਨ ਰਹਿ ਜਾਂਦੇ ਹਨ। ਲਿਊਕ (ਡਵਾਅਨੇ ਡਾਨਸਨ) 'ਤੇ ਹਮਲਾ ਹੁੰਦਾ ਹੈ ਅਤੇ ਉਹ ਹਸਪਤਾਲ ਪਹੁੰਚ ਜਾਂਦੇ ਹਨ। ਹੇਨ ਦੀ ਮੌਤ ਜਾਂਦੀ ਹੈ। ਡੋਮੀਨਿਕ ਦੇ ਘਰ ਧਮਾਕਾ ਨਾਲ ਉਡਾ ਦਿੱਤਾ ਜਾਂਦਾ ਹੈ। ਪਾਲ ਵਾਕਰ ਦੀ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਹਾਦਸਦੇ ਦੌਰਾਨ ਮੌਤ ਹੋ ਜਾਂਦੀ ਹੈ। ਬਾਅਦ 'ਚ ਉਨ੍ਹਾਂ ਵਰਗੇ ਦਿੱਖਣ ਵਾਲੇ ਅਤੇ ਉਨ੍ਹਾਂ ਦੇ ਭਰਾਵਾਂ ਨੂੰ ਲੈ ਕੇ ਤਕਨੀਕ ਦੀ ਮਦਦ ਨਾਲ ਉਨ੍ਹਾਂ ਦਾ ਰੋਲ ਫਿਲਮ ਦੇ ਆਖੀਰ ਤੱਕ ਵਧਾਇਆ ਗਿਆ। ਕੁੱਲ ਮਿਲਾ ਕੇ 'ਫਿਊਰੀਅਸ 7' ਆਪਣੀ ਸੀਰੀਜ਼ ਦੇ ਦੀਵਾਨਿਆਂ ਨੂੰ ਖੁਸ਼ ਕਰਦੀ ਹੈ।
ਫਿਲਮ ਜਜ਼ਬਾ 'ਚ ਐਸ਼ਵਰਿਆ ਬੋਲੇਗੀ ਅਜਿਹੇ ਡਾਇਲਾਗਸ, ਜਿਨ੍ਹਾਂ ਨੂੰ ਸੁਣ ਹੈਰਾਨ ਹੋ ਜਾਵੋਗੇ ਤੁਸੀਂ
NEXT STORY