ਮੁੰਬਈ— ਅੱਜ ਦੇ ਦੌਰ 'ਚ ਬਾਲੀਵੁੱਡ ਦੇ ਨਾਲ-ਨਾਲ ਛੋਟੇ ਪਰਦੇ 'ਤੇ ਬੋਲਡ ਸੀਨਜ਼ ਦੀ ਭਰਮਾਰ ਦੇਖੀ ਜਾ ਸਕਦੀ ਹੈ। ਟੀਵੀ ਕਲਾਕਾਰ ਲਿਪਲੌਕ ਸੀਨਜ਼ ਦੇਣ 'ਚ ਜ਼ਰਾ ਵੀ ਸ਼ਰਮਾਉਂਦੇ ਨਹੀਂ ਹਨ। ਸਭ ਤੋਂ ਪਹਿਲਾ ਲਿਪਲੌਕ ਕਰਨ ਕਰਨ ਵਾਲੀ ਜੋੜੀ ਸਾਕਸ਼ੀ ਤੰਵਰ ਅਤੇ ਰਾਮੂ ਕਪੂਰ ਦੀ ਸੀ। ਸੋਨੀ ਚੈਨਲ 'ਤੇ ਪ੍ਰਸਾਰਿਤ ਹੋਣ ਵਾਲਾ ਸ਼ੋਅ 'ਬੜੇ ਅੱਛੇ ਲਗਤੇ ਹੈ' ਨੂੰ ਲੋਕ ਬਹੁਤ ਪਸੰਦ ਕਰਦੇ ਸਨ। ਇਸ ਦੀ ਕਿਸਿੰਗ ਸੀਨਜ਼ ਨੇ ਟੀਵੀ 'ਤੇ ਹਲਚਲ ਮਚਾ ਦਿੱਤੀ ਸੀ।
ਹੁਣ ਤਾਂ ਹਰ ਸੀਰੀਅਲ 'ਚ ਬੋਲਡ ਸੀਨਜ਼ ਨਜ਼ਰ ਆ ਰਹੇ ਹਨ। ਸਟਾਰ ਪਲੱਸ 'ਤੇ 'ਸੁਹਾਨੀ ਸੀ ਲੜਕੀ' ਅਤੇ 'ਯੇ ਹੈ ਮੁਹੱਬਤੇ' ਤੱਕ ਇਹ ਲਹਿਰ ਚੱਲ ਚੁੱਕੀ ਹੈ। ਇਹ ਇਕੱਲੀ ਜੋੜੀ ਨਹੀਂ ਜਿਸ ਨੇ ਛੋਟੇ ਪਰਦੇ ਨੂੰ ਬੋਲਡ ਕੀਤਾ ਹੈ। ਇਸ ਤੋਂ ਬਾਅਦ ਜ਼ੀਟੀਵੀ ਦੇ ਸ਼ੋਅ 'ਸਪਨੇ ਸੁਹਾਨੇ ਲੜਕਪਨ ਕੇ' 'ਚ ਰੂਪਲ ਤਿਆਗੀ ਅਤੇ ਅੰਕਿਤ ਗੇਰਾ ਨੇ ਸ਼ੋਅ ਦੀ ਟੀਆਰਪੀ ਲਈ ਆਨ ਸਕ੍ਰੀਨ ਲਿਪਲੌਕ ਕੀਤਾ। ਲਾਈਫ ਓਕੇ ਦੇ ਸ਼ੋਅ 'ਦੋ ਦਿਲ ਇਕ ਜਾਨ' ਲਈ ਅਭਿਨੇਤਾ ਏਜਾਜ਼ ਖਾਨ ਨੇ ਆਪਣੀ ਕੋ ਸਟਾਰ ਨਿਕਿਤਾ ਨਾਲ ਕਿਸਿੰਗ ਸੀਨਜ਼ ਫਿਲਮਾਇਆ। ਲਾਈਫ ਓਕੇ ਦੇ ਰਿਐਲਿਟੀ ਸ਼ੋਅ ਬੈਚਲਰੇਟ ਇੰਡੀਆ 'ਚ ਮੱਲਿਕਾ ਸ਼ੇਰਾਵਤ ਨੇ ਆਪਣੇ ਸ਼ੋਅ 'ਤੇ ਆਏ ਇਕ ਮੁਕਾਬਲੇਬਾਜ਼ ਨਾਲ ਲਿਪਲੌਕ ਕੀਤਾ ਸੀ। ਸਨਾਇਆ ਇਰਾਨੀ ਅਤੇ ਵਰੁਣ ਸੋਬਿਤ ਨੇ ਵੀ ਆਪਣੇ ਸ਼ੋਅ ਲਈ ਲਿਪਲੌਕ ਕੀਤਾ।
ਕੈਟਰੀਨਾ ਦਾ ਇਹ ਫੋਟੋਸ਼ੂਟ ਦੇਖ ਛੁੱਟਣਗੇ ਤੁਹਾਡੇ ਵੀ ਪਸੀਨੇ (ਦੇਖੋ ਤਸਵੀਰਾਂ)
NEXT STORY