ਗੁਰੂ ਜੀ ਨੇ ਬਰਤਨ 'ਭੜੋਲੇ' ਦਾ ਉਪਰ ਵਾਲਾ ਢੱਕਣ ਨਾ ਖੋਲ੍ਹਣ ਦੀ ਹਦਾਇਤ ਵੀ ਕਰ ਦਿੱਤੀ ਪਰ ਕਈ ਸਾਲਾਂ ਬਾਅਦ ਘਰ ਵਿਚ ਆਈ ਨਵੀਂ ਵਿਆਹੀ ਨੂੰਹ ਵਲੋਂ ਭੜੋਲੇ ਦਾ ਉਪਰ ਵਾਲਾ ਮੂੰਹ ਖੋਲ੍ਹ ਦਿੱਤਾ ਗਿਆ, ਜਿਸ ਕਾਰਨ ਗੁਰੂ ਜੀ ਵਲੋਂ ਦਿੱਤੀ ਬਖਸ਼ਿਸ਼ ਖਤਮ ਹੋ ਗਈ।
ਮੀਰੀ-ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ 'ਚ ਬੰਦ 52 ਪਹਾੜੀ ਰਾਜਿਆਂ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਤੋਂ ਮੁਕਤ ਕਰਵਾਉਣ ਤੋਂ ਬਾਅਦ ਕੁਝ ਦਿਨ ਕਸਬਾ ਦੋਰਾਹਾ ਵਿਖੇ ਬਤੀਤ ਕਰਕੇ 25 ਫੱਗਣ 1688 ਨੂੰ ਪਿੰਡ ਘੁਡਾਣੀ ਕਲਾਂ ਵਿਚੋਂ ਲੰਘਦੇ ਹੋਏ ਕੁਝ ਪਲ ਇਕ ਮਸੰਦ ਖੱਤਰੀ ਬਾਬਾ ਸੁਰਤੀਏ ਦੇ ਖੇਤ 'ਚ ਜਲ-ਪਾਣੀ ਛਕਣ ਲਈ ਰੁਕੇ।
ਖੱਤਰੀ ਮਸੰਦ ਪਰਿਵਾਰ ਦਾ ਪਿਆਰ ਤੇ ਸੇਵਾ-ਭਾਵਨਾ ਵੇਖ ਗੁਰੂ ਜੀ ਉਨ੍ਹਾਂ ਦੇ ਘਰ ਚਰਨ ਪਾਉਣ ਗਏ ਅਤੇ ਲੱਗਭਗ 45 ਦਿਨ ਗੁਰੂ ਘਰ ਦੇ ਪ੍ਰੇਮੀ ਮਸੰਦ ਖੱਤਰੀ ਸੁਰਤੀਏ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਅਨੇਕਾਂ ਬਖਸ਼ਿਸ਼ਾਂ ਵੰਡਦੇ ਅਤੇ ਦੀਵਾਨ ਸਜਾ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ। ਸਥਾਨਕ ਕਮੇਟੀ ਦੇ ਪ੍ਰਧਾਨ ਮਾਸਟਰ ਚੇਤਨ ਸਿੰਘ ਅਤੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ ਨੇ ਦੱਸਿਆ ਕਿ ਅੱਤ ਦੀ ਗਰੀਬੀ ਹੋਣ ਕਾਰਨ ਇਕ ਦਿਨ ਮਸੰਦ ਸੁਰਤੀਏ ਦੇ ਘਰ ਗੁਰੂ ਜੀ ਲਈ ਲੰਗਰ ਤਿਆਰ ਕਰਨ ਲਈ ਆਟਾ ਤਕ ਵੀ ਨਾ ਰਿਹਾ। ਬੇਨਤੀ ਕਰਨ 'ਤੇ ਗੁਰੂ ਜੀ ਨੇ ਆਪਣੀ ਦੈਵੀ ਸ਼ਕਤੀ ਨਾਲ ਮਿੱਟੀ ਦੇ ਇਕ ਵੱਡੇ ਬਰਤਨ 'ਭੜੋਲਾ' ਦੇ ਉਪਰ ਤੋਂ ਮੂੰਹ ਬੰਦ ਕਰਕੇ ਹੇਠਾਂ ਇਕ ਸੁਰਾਖ ਕਰ ਦਿੱਤਾ ਅਤੇ ਹਰ ਰੋਜ਼ ਲੋੜ ਪੈਣ 'ਤੇ ਮਿੱਟੀ ਦੇ ਭੜੋਲੇ 'ਚੋਂ ਹੱਥ ਨਾਲ ਆਟਾ ਕੱਢ ਲੈਣ ਲਈ ਕਿਹਾ। ਗੁਰੂ ਜੀ ਨੇ ਬਰਤਨ 'ਭੜੋਲੇ' ਦਾ ਉਪਰ ਵਾਲਾ ਢੱਕਣ ਨਾ ਖੋਲ੍ਹਣ ਦੀ ਹਦਾਇਤ ਵੀ ਕਰ ਦਿੱਤੀ ਪਰ ਕਈ ਸਾਲਾਂ ਬਾਅਦ ਘਰ ਵਿਚ ਆਈ ਨਵੀਂ ਵਿਆਹੀ ਨੂੰਹ ਵਲੋਂ ਭੜੋਲੇ ਦਾ ਉਪਰ ਵਾਲਾ ਮੂੰਹ ਖੋਲ੍ਹ ਦਿੱਤਾ ਗਿਆ, ਜਿਸ ਕਾਰਨ ਗੁਰੂ ਜੀ ਵਲੋਂ ਦਿੱਤੀ ਬਖਸ਼ਿਸ਼ ਖਤਮ ਹੋ ਗਈ।
ਗੁਰੂ ਜੀ ਨੇ ਖੱਤਰੀ ਮਸੰਦ ਸੁਰਤੀਏ ਦੇ ਪਰਿਵਾਰ ਦਾ ਪ੍ਰੇਮ ਤੇ ਸਨੇਹ ਵੇਖ ਅਨੇਕਾਂ ਬਖਸ਼ਿਸ਼ਾਂ ਨਾਲ ਆਪਣਾ ਵਡਮੁੱਲਾ ਬਸਤਰ ਬਵੰਜਾ ਕਲੀਆਂ ਵਾਲਾ ਚੋਲਾ, ਇਕ ਪੈਰਾਂ ਦਾ ਜੋੜਾ, ਆਪਣੀ ਮੰਜੀ ਦਾ ਵਾਣ ਤੇ ਦੌਣ, ਸੁਨਹਿਰੀ ਅੱਖਰਾਂ ਵਾਲੀ ਦਸ ਬਾਣੀਆਂ ਵਾਲੀ ਪੰਜ ਗ੍ਰੰਥੀ, ਜਿਸ ਵਿਚ ਸੰਪੂਰਨ ਜਪੁਜੀ ਸਾਹਿਬ, ਰਹਿਰਾਸ ਸਾਹਿਬ, ਸੋਦਰ ਤੋਂ ਮਾਨੁਖ ਦੇਹ ਹੁਰੀਆ, ਸੋਹਿਲਾ ਬਾਣੀ, ਸੰਪੂਰਨ ਆਨੰਦ ਸਾਹਿਬ, ਸੁਖਮਨੀ ਸਾਹਿਬ, ਆਸਾ ਦੀ ਵਾਰ, ਬਾਵਨ ਅੱਖਰੀ ਬਾਣੀ, ਸਿੱਧ ਗੋਸ਼ਟ, ਦੱਖਣੀ ਓਂਕਾਰ ਅਤੇ ਮਲਾਰ ਕੀ ਵਾਰ ਤਕ ਭੇਟ ਕਰ ਦਿੱਤੇ। ਉਨ੍ਹਾਂ ਪਿੰਡ ਨੂੰ ਵਰ ਦਿੱਤਾ ਕਿ ਘੁਡਾਣੀ ਨਗਰ ਉਪਰ ਕੋਈ ਵੀ ਬਾਹਰੀ ਸ਼ਕਤੀ ਨੁਕਸਾਨ ਨਹੀਂ ਕਰ ਸਕੇਗੀ।
► ਬਿੱਟੂ ਘੁਡਾਣੀ
ਸੁੰਦਰਤਾ ਤੇ ਅਧਿਆਤਮ ਦਾ ਮਿਲਾਪ (ਦੇਖੋ ਤਸਵੀਰਾਂ)
NEXT STORY