ਹਿਊਸਟਨ : ਮਾਪਿਆਂ ਲਈ ਕੰਨ ਖੜ੍ਹੇ ਕਰ ਦੇਣ ਵਾਲੀ ਇਕ ਖਬਰ ਹੈ ਕਿ ਜੇ ਉਨ੍ਹਾਂ ਦੇ ਬੱਚਿਆਂ ਦਾ ਬਚਪਨ ਘਰੇਲੂ ਤਣਾਅ 'ਚ ਬੀਤਦਾ ਹੈ ਤਾਂ ਉਹ ਬੱਚੇ 18 ਸਾਲ ਦੀ ਉਮਰ ਤਕ ਮੋਟੇ ਹੋ ਸਕਦੇ ਹਨ। ਹਿਊਸਟਨ ਯੂਨੀਵਰਸਿਟੀ ਦੇ ਖੋਜਕਾਰਾਂ ਵਲੋਂ ਕੀਤਾ ਅਧਿਐਨ ਦੱਸਦਾ ਹੈ ਕਿ ਤਿੰਨ ਵਿਸ਼ੇਸ਼ ਪ੍ਰਕਾਰ ਦੇ ਤਣਾਵਾਂ 'ਚ ਲੰਬੇ ਸਮੇਂ ਤਕ ਘਿਰੇ ਰਹਿਣ ਅਤੇ 18 ਸਾਲ ਦੀ ਉਮਰ ਤਕ ਬੱਚੇ ਦੇ ਮੋਟਾ ਹੋ ਜਾਣ ਦਰਮਿਆਨ ਸੰਬੰਧ ਹੁੰਦਾ ਹੈ। ਖੋਜਕਾਰਾਂ ਨੇ 3 ਤਣਾਵਾਂ—ਘਰੇਲੂ ਝਗੜੇ, ਵਿੱਤੀ ਦਬਾਅ ਅਤੇ ਮਾਂ ਦੀ ਖਰਾਬ ਸਿਹਤ ਦਾ ਪਰੀਖਣ ਕੀਤਾ ਅਤੇ 4700 ਤੋਂ ਜ਼ਿਆਦਾ ਬੱਚਿਆਂ ਦੇ ਸੰਦਰਭ 'ਚ ਮੁਲਾਂਕਣ ਕੀਤਾ, ਜਿਹੜੇ 1975 ਅਤੇ 1990 ਦੇ ਦਰਮਿਆਨ ਪੈਦਾ ਹੋਏ ਸਨ। ਘਰੇਲੂ ਤਣਾਅ ਖਾਸ ਕਰਕੇ ਘਰੇਲੂ ਝਗੜੇ ਅਤੇ ਵਿੱਤੀ ਤਣਾਅ ਪੂਰੇ ਬਚਪਨ ਦੌਰਾਨ ਵਾਰ-ਵਾਰ ਮਹਿਸੂਸ ਕਰਨ ਦਾ ਕੁੜੀਆਂ ਦੇ 18 ਸਾਲ ਦੀ ਉਮਰ ਤਕ ਪਹੁੰਚਣ 'ਤੇ ਉਨ੍ਹਾਂ ਦੇ ਮੋਟੀਆਂ ਹੋ ਜਾਣ ਦਰਮਿਆਨ ਸੰਬੰਧ ਹੁੰਦਾ ਹੈ।
ਸਾਇਨੋਸਾਇਟਿਸ ਹੈ ਤਾਂ ਕਰੋ ਇਹ ਯੋਗ ਆਸਨ
NEXT STORY